ਲੁਧਿਆਣਾ:ਪੰਜਾਬ ਦੇ ਲੁਧਿਆਣਾ ਵਿੱਚ ਥਾਣਾ ਸਾਹਨੇਵਾਲ ਦੇ ਐਸਐਚਓ ਕੰਵਲਜੀਤ ਸਿੰਘ ਨੂੰ ਏਸੀਪੀ ਵੱਲੋਂ ਲਾਈਨ ਹਾਜ਼ਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕੰਵਲਜੀਤ ਸਿੰਘ ਵੱਲੋਂ ਬੀਤੀ ਰਾਤ ਪਿੰਡ ਕਨੇਚ ਨੇੜੇ ਇੱਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਟਰੱਕ ਵਿੱਚ ਲੋਡ ਕੀਤਾ ਸਾਮਾਨ ਚੋਰੀ ਦਾ ਸੀ ਪਰ ਉਨ੍ਹਾਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ। ਮਾਮਲੇ ਵਿੱਚ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਵੀ ਨਹੀਂ ਕੀਤੀ ਗਈ।
ਐਸਐਚਓ ਨੂੰ ਕੀਤਾ ਲਾਈਨ ਹਾਜ਼ਰ: ਐਸ.ਐਚ.ਓ ਕੰਵਲਜੀਤ ਸਿੰਘ ਵੱਲੋਂ ਰੋਕੇ ਗਏ ਟਰੱਕ ਅਤੇ ਚੋਰੀ ਹੋਏ ਸਮਾਨ ਬਾਰੇ ਉਚ ਅਧਿਕਾਰੀਆਂ ਨੂੰ ਕਿਸੇ ਨੇ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਏਸੀਪੀ ਵੈਭਵ ਸਹਿਗਲ ਨੇ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਐਸਐਚਓ ਕੰਵਲਜੀਤ ਸਿੰਘ ਨੂੰ ਜਾਂਚ ਅਧੀਨ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।