ਲੁਧਿਆਣਾ : ਭਾਰਤ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜਿਸ ਕਰ ਕੇ ਦੇਸ਼ ਦਾ ਮਾਹੌਲ ਕਾਫ਼ੀ ਵਿਗੜ ਗਿਆ ਸੀ। ਜਾਣਕਾਰੀ ਮੁਤਾਬਕ ਉਸ ਦੌਰਾਨ ਵਿਰੋਧੀ ਦਲ ਦੇ ਆਗੂਆਂ ਦੀ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ।
25 ਜੂਨ ਦਾ ਦਿਨ ਅੱਜ ਵੀ ਵਿਰੋਧੀ ਪਾਰਟੀਆਂ ਵੱਲੋਂ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈ ਇਸੇ ਨੂੰ ਲੈ ਕੇ ਲੁਧਿਆਣਾ ਵਿੱਚ ਅਕਾਲੀ-ਭਾਜਪਾ ਵੱਲੋਂ ਕਾਲੀਆਂ ਪੱਟੀਆਂ ਬੰਨ ਕੇ ਐਮਰਜੈਂਸੀ ਦਾ ਵਿਰੋਧ ਕੀਤਾ ਗਿਆ।
ਐਮਰਜੈਂਸੀ ਦੀ ਵਰ੍ਹੇਗੰਢ ਨੂੰ ਲੈ ਕੇ ਅਕਾਲੀ ਦਲ ਨੇ ਬੰਨ੍ਹੀਆਂ ਕਾਲੀਆਂ ਪੱਟੀਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਮਾਨਤਾ ਚੋਣ ਕਮਿਸ਼ਨ ਨੂੰ ਰੱਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸੱਤਾ ਦੇ ਲਾਲਚ 'ਚ ਆ ਕੇ ਕਾਂਗਰਸ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਸੀ। ਉਨ੍ਹਾਂ ਕਿ ਦੇਸ਼ ਦੀ ਜਮਰੂਹੀਅਤ ਦੇ 4 ਸਤੰਭਾਂ ਨੂੰ ਇੰਦਰਾ ਗਾਂਧੀ ਗਰੂਰ ਵਿੱਚ ਆ ਕੇ ਢਹਿ-ਢੇਰੀ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੱਥੇ ਤੇ ਲੱਗੇ 1976 ਦੀ ਐਮਰਜੈਂਸੀ ਅਤੇ 1984 ਦਾ ਸਿੱਖ ਕਤਲੇਆਮ ਦੇ ਕਲੰਕ ਨੂੰ ਕੋਈ ਵੀ ਨਹੀਂ ਧੋ ਸਕਦਾ ਅਤੇ ਇਸ ਦੀ ਸਜ਼ਾ ਕਾਂਗਰਸ ਨੂੰ ਜਰੂਰ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ ਪਰ ਕਾਂਗਰਸ ਦੀ ਰਾਜਨੀਤੀ ਕਰਨ ਦਾ ਢੰਗ ਪੁਰਾਣਾ ਹੀ ਹੈ।