ਪੰਜਾਬ

punjab

ETV Bharat / state

ਸ਼ਰਮਸਾਰ ! ਜਿਮ ਟ੍ਰੇਨਰ ਨੇ ਕੀਤਾ ਇਹ ਕਾਰਾ - ਬਲਾਤਕਾਰ

ਲੁਧਿਆਣਾ ਵਿੱਚ ਹੈਬੋਵਾਲ ਅਧੀਨ ਪੈਂਦੇ ਇਕ 40 ਸਾਲ ਦੀ ਮਹਿਲਾ ਵੱਲੋਂ ਜਸੀਆਂ ਰੋਡ ਤੇ ਇੱਕ ਜਿਮ 'ਚ ਬਤੋਰ ਟ੍ਰੇਨਰ ਤੈਨਾਤ ਮੁਲਜ਼ਮ ਨੇ ਉਸ ਦਾ ਭਾਰ ਜਲਦ ਘਟਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਹ ਵਿਦੇਸ਼ ਚਲਾ ਗਿਆ।

ਮਸਾਰ ! ਜਿਮ 'ਚ ਬੁਲਾ ਕੇ ਕੀਤਾ ਬਲਾਤਕਾਰ ਫਿਰ ਕੀਤਾ ਬਲੈਕਮੇਲ
ਮਸਾਰ ! ਜਿਮ 'ਚ ਬੁਲਾ ਕੇ ਕੀਤਾ ਬਲਾਤਕਾਰ ਫਿਰ ਕੀਤਾ ਬਲੈਕਮੇਲ

By

Published : Aug 23, 2021, 2:26 PM IST

ਲੁਧਿਆਣਾ:ਜ਼ਿਲ੍ਹੇ ਦੇਹੈਬੋਵਾਲ ਅਧੀਨ ਪੈਂਦੇ ਇਕ 40 ਸਾਲ ਦੀ ਮਹਿਲਾ ਵੱਲੋਂ ਜਸੀਆਂ ਰੋਡ ’ਤੇ ਇੱਕ ਜਿਮ 'ਚ ਬਤੋਰ ਟ੍ਰੇਨਰ ਤੈਨਾਤ ਮੁਲਜ਼ਮ ਨੇ ਉਸ ਦਾ ਭਾਰ ਜਲਦ ਘਟਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਹ ਵਿਦੇਸ਼ ਚਲਾ ਗਿਆ। ਜਿਥੋਂ ਉਹ ਉਸ ਨੂੰ ਲਗਾਤਾਰ 5 ਲੱਖ ਰੁਪਏ ਦੇਣ ਲਈ ਬਲੈਕਮੇਲ ਕਰ ਰਿਹਾ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਬੀਤੇ ਦਿਨ ਉਸ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਕੁਝ ਅਪਤੀਜਨਕ ਤਸਵੀਰਾਂ ਵਾਇਰਲ ਕਰ ਦਿੱਤੀਆਂ।

ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਦੇ ਖਿਲਾਫ਼ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਮਾਮਲਾ 2015 ਦਾ ਹੈ ਅਤੇ ਮੁਲਜ਼ਮ ਇਸ ਸਮੇਂ ਵਿਦੇਸ਼ ਬੈਠਾ ਹੈ। ਜਿਸ ਕਰਕੇ ਪੁਲਿਸ ਨੂੰ ਤਫਤੀਸ਼ 'ਚ ਮੁਸ਼ਕਿਲ ਆ ਰਹੀ ਹੈ। ਉਧਰ ਪੁਲਿਸ ਨੇ ਜੋ ਮਾਮਲਾ ਦਰਜ ਕੀਤਾ ਹੈ ਉਸ ਵਿਚ 376, 67 ਅਤੇ IT ਐਕਟ ਲਾਇਆ ਗਿਆ।

ਮਾਮਲੇ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਸਤਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਮਾਮਲੇ ਦੀ ਜਾਂਚ ਆ ਰਹੀ ਹੈ ਅਤੇ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜੋ:ਬਲਾਤਕਾਰ ਮਾਮਲੇ ’ਚ ਮੁਲਜ਼ਮ ਨੂੰ 20 ਸਾਲ ਦੀ ਸਜ਼ਾ

ABOUT THE AUTHOR

...view details