ਇਨਸਾਨੀਅਤ ਹੋਈ ਸ਼ਰਮਸਾਰ, ਨਵਜੰਮੀ ਬੱਚੀ ਨੂੰ ਸੁੱਟ ਕੇ ਅਣਪਛਾਤਾ ਫਰਾਰ... ਲੁਧਿਆਣਾ :ਸੂਬੇ ਵਿਚ ਲਗਾਤਾਰ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜਕੀਆਂ ਤੇ ਲੜਕਿਆਂ ਵਿਚ ਅੰਤਰ ਨਾ ਕਰਨ ਤੇ ਦੋਵਾਂ ਨੂੰ ਸਮਾਨ ਸਮਝਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਕੁਝ ਲੋਕ ਲੜਕੀਆਂ ਦੇ ਜੰਮਣ ਉਤੇ ਜਾਂ ਤਾਂ ਉਨ੍ਹਾਂ ਨੂੰ ਮਾਰ ਦਿੰਦੇ ਹਨ, ਜਾਂ ਫਿਰ ਉਨ੍ਹਾਂ ਨੂੰ ਜੰਮਦਿਆਂ ਹੀ ਮਰਨ ਲਈ ਸੁੱਟ ਦਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨਵਜੰਮੀ ਬੱਚੀ ਨੂੰ ਅਣਪਛਾਤੇ ਲੋਕ ਗਲੀ ਵਿਚ ਸੁੱਟ ਕੇ ਫਰਾਰ ਹੋ ਗਏ। ਮੁਹੱਲਾ ਵਾਸੀਆਂ ਨੇ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਮੌਕੇ ਬੋਲਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਨਵਜੰਮੀ ਬੱਚੀ ਨੂੰ ਸੜਕ ਉਪਰ ਸੁੱਟ ਕੇ ਕੋਈ ਵਿਅਕਤੀ ਫਰਾਰ ਹੋ ਗਿਆ। ਬੱਚੀ ਜ਼ਿੰਦਾ ਹਾਲਤ ਵਿਚ ਸੀ ਅਤੇ ਉਸ ਨੂੰ ਬਚਾਉਣ ਵਾਸਤੇ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ :Mathura Road Accident: ਐਕਸਪ੍ਰੈਸ ਵੇਅ 'ਤੇ ਪਲਟੀ ਬੱਸ, 3 ਲੋਕਾਂ ਦੀ ਮੌਤ, 22 ਜਖ਼ਮੀ
ਮੁਹੱਲਾ ਵਾਸੀਆਂ ਨੂੰ ਅਗਲੀ ਸਵੇਰ ਹੋਈ ਖਬਰ : ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਸ਼ਿਕਾਇਤ ਵੀ ਸੰਬੰਧਤ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਇਸ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਿਆ ਗਿਆ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਸਾਨੂੰ ਸਵੇਰੇ ਹੀ ਇਸ ਬਾਰੇ ਪਤਾ ਲੱਗਾ, ਜਦੋਂ ਉਨ੍ਹਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾ ਦੇ ਗੁਆਂਢੀ ਨੇ ਬੱਚੀ ਨੂੰ ਚੁੱਕਿਆ ਹੋਇਆ ਸੀ। ਉਨ੍ਹਾਂ ਕਿਹਾ ਕੇ ਕੋਈ ਇਸ ਨੂੰ ਸੜਕ ਦੇ ਉੱਤੇ ਸੁੱਟ ਕੇ ਚਲਾ ਗਿਆ, ਬੱਚੀ ਦੀ ਹਾਲਤ ਠੀਕ ਸੀ ਜਿਸ ਕਰਕੇ ਉਸ ਨੂੰ ਸਿਵਿਲ ਹਸਪਤਾਲ ਭੇਜਿਆ ਗਿਆ ਹੈ। ਲੋਕਾਂ ਨੇ ਕਿਹਾ ਕਿ ਇਨਸਾਨੀਅਤ ਮਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੜਕੀ ਹੋਣ ਕਰਕੇ ਉਸ ਨੂੰ ਸੜਕ ਉਤੇ ਮਰਨ ਲਈ ਸੁੱਟ ਦਿੱਤਾ।
ਇਹ ਵੀ ਪੜ੍ਹੋ :Kaumi Insaaf Morcha: ਪੁਲਿਸ ਛਾਉਣੀ 'ਚ ਤਬਦੀਲ ਹੋਇਆ ਲੁਧਿਆਣਾ ਡੀਐੱਮਸੀ, ਨਿੱਜੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ
ਸੀਸੀਟੀਵੀ ਦੀ ਜਾਂਚ ਤੋਂ ਬਾਅਦ ਕਰਾਂਗੇ ਅਗਲੀ ਕਾਰਵਾਈ :ਉਥੇ ਹੀ ਸਿਵਿਲ ਹਸਪਤਾਲ ਦੇ ਡਾਕਟਰਾਂ ਵੱਲੋਂ ਲੜਕੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਕਿਸੇ ਬੱਚਿਆਂ ਦੇ ਆਸ਼ਰਮ ਵਿੱਚ ਭੇਜਿਆ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਕਿ ਕਿਸੇ ਅਣਪਛਾਤਾ ਵਿਅਕਤੀ ਗਲੀ ਵਿਚ ਇਕ ਨਵਜੰਮੀ ਬੱਚੀ ਨੂੰ ਸੁੱਟ ਕੇ ਫਰਾਰ ਹੋ ਗਿਆ ਹੈ। ਬੱਚੀ ਜ਼ਿੰਦਾ ਹੋਣ ਕਾਰਨ ਉਸ ਨੂੰ ਮੁਹੱਲਾ ਵਾਸੀਆਂ ਨੇ ਫੌਰੀ ਹਸਪਤਾਲ ਦਾਖਲ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਹੱਲਾ ਵਾਸੀਆਂ ਵੱਲੋਂ ਸਾਨੂੰ ਸੀਸੀਟੀਵੀ ਫੁਟੇਜ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਤਫਤੀਸ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।