ਲੁਧਿਆਣਾ:ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਝੋਰੜਾਂ ਰੋਡ 'ਤੇ ਸਥਿਤ ਰੂੜੀ ਉਪਰ ਇੱਕ ਨਵ ਜੰਮਿਆ ਬੱਚਾ (ਲੜਕਾ) ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਜਿਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਝੁੱਗੀ ਝੌਂਪੜੀ ਵਾਲਿਆਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ।
ਜਿਸ 'ਤੇ ਉਨ੍ਹਾਂ ਬੱਚੇ ਨੂੰ ਚੁੱਕ ਲਿਆ ਅਤੇ ਲੰਘ ਰਹੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਦੱਸਿਆ ਤਾਂ ਉਕਤ ਨੌਜਵਾਨਾਂ ਨੇ ਇਸ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਚੀਮਾ ਨੂੰ ਦਿੱਤੀ।
ਗ੍ਰਾਮ ਪੰਚਾਇਤ ਤੇ ਮੋਹਤਵਰਾਂ ਨੇ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਬੱਚੇ ਨੂੰ ਦਾਖਲ ਕਰਵਾਇਆ। ਹਸਪਤਾਲ 'ਚ ਜਣੇਪੇ ਲਈ ਆਈਆਂ ਦੋ ਔਰਤਾਂ ਨੇ ਬੱਚੇ ਨੂੰ ਦੁੱਧ ਪਿਲਾ ਕੇ ਮਾਮਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ।
ਇਨਸਾਨੀਅਤ ਸ਼ਰਮਸਾਰ, ਰੂੜੀ ਤੋ ਮਿਲਿਆ ਨਵ ਜੰਮਿਆ ਬੱਚਾ ਇਸ ਮੌਕੇ ਜਗਦੇਵ ਸਿੰਘ ਸਰਪੰਚ, ਬਲਵੀਰ ਸਿੰਘ ਚੀਮਾ ਅਤੇ ਹੋਰਨਾਂ ਪਿੰਡਵਾਸੀਆਂ ਨੇ ਇਸ ਘਟਨਾ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਮਮਤਾ ਅਤੇ ਬਾਹਰ ਦੇ ਰਿਸ਼ਤੇ ਨੂੰ ਕਲੰਕਤ ਕਰਦੀਆਂ ਹਨ ਉੱਥੇ ਹੀ ਸਮਾਜ ਨੂੰ ਵੀ ਸ਼ਰਮਸਾਰ ਕਰਦੀਆਂ ਹਨ।
ਇਹ ਵੀ ਪੜ੍ਹੋ:ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲ ਕਰਨ ਲਈ ਸਰਕਾਰ ਤਿਆਰ- ਨਰਿੰਦਰ ਸਿੰਘ ਤੋਮਰ