ਲੁਧਿਆਣਾ: ਸ਼ਹਿਰ ਦੇ ਮਸ਼ਹੂਰ ਵੈਸਟੈਂਡ ਮਾਲ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਰੇਡ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਇੱਕ ਸਪਾ ਮਸਾਜ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਵੱਲੋਂ 6 ਲੜਕੀਆਂ, 4 ਗ੍ਰਾਹਕਾਂ ਅਤੇ 2 ਮੈਨੇਜਰਾਂ ਨੂੰ ਕਾਬੂ ਕੀਤਾ ਗਿਆ ਹੈ।
ਸਪਾ ਸੈਂਟਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 12 ਕਾਬੂ - ਲੁਧਿਆਣਾ
ਵੈਸਟੈਂਡ ਮਾਲ ਵਿੱਚ ਇੱਕ ਸਪਾ ਮਸਾਜ ਸੈਂਟਰ 'ਚ ਪੁਲਿਸ ਵੱਲੋਂ ਰੇਡ ਕੀਤੀ ਗਈ, ਜਿੱਥੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਛਾਪੇਮਾਰੀ ਕਰ ਕੁੜੀਆਂ, ਗ੍ਰਾਹਕਾਂ ਅਤੇ ਮੈਨੇਜਰਾਂ ਸਮੇਤ 12 ਨੂੰ ਕਾਬੂ ਕੀਤਾ ਗਿਆ ਹੈ।

ਫ਼ੋਟੋ
ਵੀਡੀਓ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਮਧੂ ਬਾਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਸਪਾ ਸੈਂਟਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਛਾਪੇਮਾਰੀ ਦੌਰਾਨ ਇਹ ਖੁਲਾਸਾ ਹੋਇਆ ਕੇ ਮਾਲ ਦੇ ਸੱਪਾ ਸੈਂਟਰ ਵਿੱਚ ਜਿਸਮ ਫਿਰੋਸ਼ੀ ਦਾ ਗੈਰ ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਸੀ।
ਪੁਲਿਸ ਅਨੁਸਾਰ ਫੜ੍ਹੇ ਗਏ ਮੈਨੇਜਰਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਪੁੱਛ ਗਿੱਛ ਜਾਰੀ ਹੈ।