ਲੁਧਿਆਣਾ: ਜ਼ਿਲ੍ਹੇ ਵਿੱਚ ਪ੍ਰੈਸ ਫੋਟੋਗ੍ਰਾਫਰਾਂ ਦੁਆਰਾ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ। ਇਹ ਲਗਾਤਾਰ 7ਵਾਂ ਫੋਟੋ ਪ੍ਰਦਰਸ਼ਨੀ ਮੇਲਾ (Seventh Two Day Photo Exhibition) ਹੈ ਜਿਸ ਵਿਚ ਲੁਧਿਆਣਾ ਦੇ ਪ੍ਰੈਸ ਫੋਟੋ ਗਰਾਫਰਾਂ ਦੁਆਰਾ ਆਪਣੀਆਂ ਫੋਟੋਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੇਲੇ ਵਿੱਚ ਜਿੱਥੇ ਕਈ ਰਾਜਨੀਤਿਕ ਆਗੂ ਪਹੁੰਚੇ ਉਥੇ ਹੀ ਸਕੂਲ ਕਾਲਜ ਦੇ ਵਿਦਿਆਰਥੀਆਂ ਨੇ ਵੀ ਫੋਟੋ ਪ੍ਰਦਰਸ਼ਨੀ ਵਿੱਚ ਦਿਲਚਸਪੀ ਵਿਖਾਈ। ਇਸ ਫੋਟੋ ਪ੍ਰਦਰਸ਼ਨੀ ਵਿੱਚ ਫੋਟੋ ਗਰਾਫਰ ਦੁਆਰਾ ਲਗਾਈਆਂ ਗਈਆਂ ਤਸਵੀਰਾਂ ਨੇ ਲੋਕਾਂ ਦਾ ਦਿਲ ਜਿੱਤਿਆ ।
ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰੈਸ ਫੋਟੋਗਰਾਫ਼ਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਲਗਾਤਾਰ 7 ਸਾਲ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਪਹੁੰਚੇ ਸਿਆਸੀ ਆਗੂਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਫੋਟੋ ਪ੍ਰਦਰਸ਼ਨੀ ਵਾਸਤੇ ਇੱਕ ਕਮਰੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਰਾਏ ਉੱਤੇ ਕਮਰਾ ਲੈਕੇ ਹਰ ਵਾਰ ਪ੍ਰਦਰਸ਼ਨੀ ਲਗਾਉਣੀ ਪੈਂਦੀ ਹੈ ਜੇਕਰ ਪ੍ਰਸ਼ਾਸਨ ਉਨਾਂ ਨੂੰ ਇੱਕ ਕਮਰਾ ਮੁਹੱਈਆ ਕਰਵਾਏ ਤਾਂ ਉਹ ਨਿਰੰਤਰ ਆਪਣੀ ਪ੍ਰਦਰਸ਼ਨੀ ਜਾਰੀ ਰੱਖ ਸਕਦੇ ਹਨ।