ਕੋਹਲੀ, ਗਿੱਲ ਤੇ ਰੋਹਿਤ ਸ਼ਰਮਾ ਵੀ ਕਰ ਚੁੱਕੇ ਆਰਾਧਿਆ ਦੀ ਗੇਂਜਬਾਜੀ ਦੀ ਸ਼ਲਾਘਾ ਲੁਧਿਆਣਾ: ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਤੋਂ ਤੇਜ਼ ਗੇਂਦਬਾਜ ਆਰਾਧਿਆ ਸ਼ੁਕਲਾ ਦੀ ਭਾਰਤੀ ਅੰਡਰ 19 ਕ੍ਰਿਕੇਟ ਟੀਮ ਵਿੱਚ ਚੋਣ ਹੋ ਗਈ ਹੈ। 8 ਦਸੰਬਰ ਨੂੰ ਯੂਏਈ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਬਣਨਗੇ। 18 ਸਾਲ ਦੇ ਆਰਾਧਿਆ 143 ਦੀ ਰਫਤਾਰ ਨਾਲ ਗੇਂਦਬਾਜੀ ਕਰਦੇ ਹਨ। ਬੱਲੇਬਾਜ਼ੀ ਵਿੱਚ ਵੀ ਜੌਹਰ ਵਿਖਾ ਚੁੱਕੇ ਹਨ। ਆਰਾਧਿਆ (Aaradhya Shukla) ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਸ਼ੋਇਬ ਅਖ਼ਤਰ ਤੋਂ ਪ੍ਰਭਾਵਿਤ ਹਨ।
ਆਰਾਧਿਆ ਦੀ ਗੇਂਦਬਾਜੀ ਤੋਂ ਕੋਹਲੀ, ਰੋਹਿਤ ਸ਼ਰਮਾ ਵੀ ਪ੍ਰਭਾਵਿਤ:ਲੁਧਿਆਣਾ ਦੇ 18 ਸਾਲ ਦੇ ਆਰਾਧਿਆ ਸ਼ੁਕਲਾ ਦੀ ਭਾਰਤੀ ਅੰਡਰ 19 ਕ੍ਰਿਕੇਟ ਟੀਮ ਵਿੱਚ ਚੋਣ ਹੋਈ ਹੈ। ਬੀ ਸੀ ਸੀ ਆਈ ਵੱਲੋਂ ਉਸ ਦੀ ਚੋਣ ਤੇਜ ਗੇਂਦਬਾਜ ਵਜੋਂ ਕੀਤੀ ਗਈ ਹੈ। ਯੂ ਏ ਈ ਵਿੱਚ 8 ਦਸੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਵਿੱਚ ਉਹ ਭਾਰਤੀ ਟੀਮ ਵੱਲੋਂ ਖੇਡਣਗੇ। ਬੀਤੇ ਸ਼ਨੀਵਾਰ ਹੀ ਉਨ੍ਹਾਂ ਦੀ ਚੋਣ ਭਾਰਤੀ ਟੀਮ ਦੇ ਵਿੱਚ ਕੀਤੀ ਗਈ ਹੈ, ਇਸ ਤੋਂ ਪਹਿਲਾਂ ਅਰਾਧਿਆ ਵੱਲੋਂ ਇੰਗਲੈਂਡ ਦੇ ਵਿੱਚ ਮੁੰਬਈ ਇੰਡੀਅਨਸ ਟੀਮ ਆਈਪੀਐਲ ਲਈ ਵੀ ਟਰਾਇਲ ਦਿੱਤੇ ਗਏ ਸਨ। ਹਾਲ ਹੀ ਵਿੱਚ, ਉਹ ਵਿਜੇਵਾੜਾ 'ਚ ਹੋਈ ਘਰੇਲੂ ਸੀਰੀਜ਼ ਚ ਬੇਹਤਰੀਨ ਪ੍ਰਦਰਸ਼ਨ ਕਰਕੇ ਆਏ ਹਨ। ਉਨ੍ਹਾਂ ਦੇ ਗੇਂਦਬਾਜੀ ਦੀ ਸ਼ਲਾਘਾ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਵੀ ਕਰ ਚੁੱਕੇ ਹਨ। ਆਪਣੀ (Punjab's fast bowler Aaradhya Shukla) ਗੇਂਦਬਾਜ਼ੀ ਦਾ ਦਮ ਉਹ ਇੰਗਲੈਂਡ ਅਤੇ ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਵੀ ਦਿਖਾ ਚੁੱਕੇ ਹਨ।
ਅੰਡਰ 19 ਏਸ਼ੀਆ ਕੱਪ ਲਈ ਚੋਣ:ਬੀਤੇ ਦਿਨ ਹੋਈ ਬਿਹਾਰ ਟਰਾਫੀ ਵਿੱਚ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਛੇ ਮੈਚਾਂ ਦੇ ਵਿੱਚ 24 ਵਿਕਟਾਂ ਹਾਸਿਲ ਕੀਤੀਆਂ ਸਨ। ਉਨ੍ਹਾਂ ਦੀ ਚੋਣ ਸੀਕੇ ਨਾਈਡੂ ਟਰੋਫੀ ਦੇ ਲਈ ਵੀ ਹੋਈ ਹੈ। ਬੈਂਗਲੂਰੂ ਵਿੱਚ ਬੀਤੇ ਇੱਕ ਮਹੀਨੇ ਤੋਂ ਕੈਂਪ ਚੱਲ ਰਿਹਾ ਸੀ, ਜਿੱਥੇ ਹੀ ਬੀਸੀਸੀਆਈ ਵੱਲੋਂ ਉਨ੍ਹਾਂ ਦੀ ਚੋਣ ਅੰਡਰ 19 ਏਸ਼ੀਆ ਕੱਪ ਦੇ ਲਈ ਕੀਤੀ ਗਈ ਹੈ।
ਸਫ਼ਰ ਦੀ ਸ਼ੁਰੂਆਤ:ਆਰਾਧਿਆ ਸ਼ੁਕਲਾ ਨੇ ਲੁਧਿਆਣਾ ਦੇ ਬੀਆਰਐਸ ਨਗਰ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਆਪਣੇ ਕ੍ਰਿਕਟ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਉਹ ਹੁਣ ਵੀ ਸਕੂਲ ਦੀ ਬਾਰਵੀਂ ਜਮਾਤ ਦੇ ਵਿਦਿਆਰਥੀ ਹਨ। ਜੂਨੀਅਰ ਟੀਮ ਦੇ ਉਹ ਇਕਲੋਤੇ ਅਜਿਹੇ ਖਿਡਾਰੀ ਹਨ, ਜੋ ਕਿ 143 ਦੀ ਰਫਤਾਰ (Ludhiana Cricketer Aaradhya Shukla) ਦੇ ਨਾਲ ਗੇਂਦਬਾਜ਼ੀ ਕਰਦੇ ਹਨ। ਉਨ੍ਹਾਂ ਦੇ ਕੋਚ ਨੇ ਦੱਸਿਆ ਕਿ ਆਰਾਧਿਆ ਸ਼ੁਕਲਾ ਲੰਮੀ ਰੇਸ ਦੇ ਘੋੜੇ ਹਨ। ਉਨਾਂ ਦੇ ਫਿਲਹਾਲ ਆਪਣੇ ਭਵਿੱਖ ਦੀ ਸ਼ੁਰੂਆਤ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੋਇਬ ਅਖਤਰ ਦਾ ਰਿਕਾਰਡ ਵੀ ਤੋੜ ਦੇਵੇਗਾ।
ਆਰਾਧਿਆ ਦਾ ਪਰਿਵਾਰ:ਆਰਾਧਿਆ ਦੇ ਪਿਤਾ ਸਰਕਾਰੀ ਅਧਿਆਪਕ ਹਨ। ਉਹ ਇੱਕ ਆਮ ਪਰਿਵਾਰ ਦਾ ਨੌਜਵਾਨ ਹੈ ਜਿਸ ਨੇ ਆਪਣੀ ਮਿਹਨਤ ਦੇ ਸਿਰ ਉੱਤੇ ਇਹ ਮੁਕਾਮ ਹਾਸਿਲ ਕਰਕੇ ਪੰਜਾਬ ਅਤੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੇ ਪਿਤਾ ਦਾ ਨਾਂ ਅਮਿਤੇਸ਼ ਸ਼ੁਕਲਾ ਹੈ। ਉਸ ਦੇ ਦਾਦਾ ਡਾਕਟਰ ਫਕੀਰ ਚੰਦ ਸ਼ੁਕਲਾ ਪੀਜੀਆਈ ਚੰਡੀਗੜ੍ਹ ਵਿੱਚ ਕੰਮ ਕਰਦੇ ਰਹੇ ਹਨ ਅਤੇ ਆਪਣੇ ਪੋਤੇ ਦੀ ਇਸ ਉਪਲਬਧੀ ਬਾਰੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ।
ਕੋਚ ਦਾ ਯੋਗਦਾਨ:ਸਕੂਲ ਦੇ ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਆਰਾਧਿਆ ਸ਼ੁਕਲਾ ਬਹੁਤ ਹੀ ਹੋਣਹਾਰ ਖਿਡਾਰੀ ਦੇ ਨਾਲ ਬਹੁਤ ਹੀ ਹੋਣਹਾਰ ਵਿਦਿਆਰਥੀ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਚਿੰਗ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਾਉਣੀ ਪੈਂਦੀ ਹੈ ਅਤੇ ਜਦੋਂ ਮੈਂ ਜਮਾਤ ਦੇ ਵਿੱਚ ਪੜਾਉਣ ਜਾਂਦਾ ਸੀ, ਤਾਂ ਮੈਨੂੰ ਬਾਕੀ ਬੱਚੇ ਦੱਸਦੇ ਸਨ ਕਿ ਆਰਾਧਿਆ ਹੀ ਅਜਿਹਾ ਬੱਚਾ ਸੀ, ਜੋ ਸਾਰੇ ਹੀ ਨਿਯਮਾਂ ਦੀ ਪਾਲਣਾ ਕਰਦਾ ਸੀ।
ਆਰਾਧਿਆ ਦੇ ਕੋਚ ਅਮਨਦੀਪ ਸਿੰਘ ਕੋਚ ਅਮਨਦੀਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਆਰਾਧਿਆ ਘੱਟੋ ਘੱਟ 100 ਦੇ ਕਰੀਬ ਟੈਸਟ ਮੈਚ ਖੇਡੇ, ਕਿਉਂਕਿ ਅਸਲ ਵਿੱਚ ਟੈਸਟ ਮੈਚ ਖੇਡ ਕੇ ਹੀ ਕਿਸੇ ਖਿਡਾਰੀ ਵਿੱਚ ਉਸ ਦੀ ਕਾਬਲੀਅਤ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਅਤੇ ਬੁਮਰਾਹ ਪੰਜਾਬ ਦੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਟੈਸਟ ਵਿੱਚ ਅਰਾਧਿਆ ਸ਼ੁਕਲਾ ਉਨ੍ਹਾਂ ਦਾ ਵੀ ਰਿਕਾਰਡ ਤੋੜ ਦੇਵੇਗਾ। ਕੋਚ ਨੇ ਕਿਹਾ ਕਿ 18 ਸਾਲ ਦੀ ਉਮਰ ਦੇ ਵਿੱਚ ਉਹ 143 ਦੀ ਰਫਤਾਰ ਦੇ ਨਾਲ ਜੇਕਰ ਗੇਂਦ ਸੁੱਟ ਰਿਹਾ ਹੈ, ਤਾਂ ਇੱਕ ਪੇਸ ਬਾਲਰ 23 ਤੋਂ 24 ਸਾਲ ਦੀ ਉਮਰ ਦੇ ਵਿੱਚ ਆਪਣੀ ਭਵਿੱਖ ਦੇ ਸਭ ਤੋਂ ਸਿਖਰਾਂ ਉੱਤੇ ਹੁੰਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਸ ਦੀ ਗੇਂਦ ਦੀ ਰਫਤਾਰ ਹੋਰ ਤੇਜ਼ ਹੋ ਜਾਵੇਗੀ, ਜੋ ਕਿ ਵੱਡੇ ਵੱਡੇ ਬੱਲੇਬਾਜ਼ਾਂ ਨੂੰ ਸਾਂਭਣੀ ਔਖੀ ਹੋਵੇਗੀ।
ਸਕੂਲ ਵਿੱਚ ਖੁਸ਼ੀ:ਆਰਾਧਿਆ ਦੇ ਪਰਿਵਾਰ ਦੇ ਨਾਲ ਉਸ ਦੇ ਸਕੂਲ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਉਸ ਦੀ ਸਕੂਲ ਦੀ ਪ੍ਰਿੰਸੀਪਲ ਨੇ ਉਸ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ। ਉਸ ਨੇ ਪੂਰੇ ਭਾਰਤ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਨ੍ਹਾਂ ਮੂੰਹ ਮਿੱਠਾ ਕਰਵਾ ਕੇ ਆਰਾਧਿਆ ਸ਼ੁਕਲਾ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਹੀ ਉਸ ਦੇ ਪਰਿਵਾਰ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਦੇ ਟੀਚਰ ਅਤੇ ਕੋਚ ਦਾ ਵੀ ਉਸ ਦੀ ਇਸ ਉਪਲਬਧੀ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਰਾਧਿਆ ਸਾਡੇ ਸਕੂਲ ਦਾ ਵਿਦਿਆਰਥੀ ਹੈ ਅਤੇ ਉਸ ਨੇ ਸਾਡੇ ਸਕੂਲ ਦਾ ਨਾਂ ਹੋਰ ਰੋਸ਼ਨ ਕਰ ਦਿੱਤਾ ਹੈ।