Selection of basketball team of Punjab for Khelo India Games 2023 ਲੁਧਿਆਣਾ: ਮੱਧ ਪ੍ਰਦੇਸ਼ ਵਿਚ ਖੇਡੋ ਇੰਡੀਆ ਗੇਮਸ 2023 (Khelo India Games 2023) ਹੋਣ ਜਾ ਰਹੀਆਂ ਹਨ। ਇਹ ਖੇਡਾਂ 31 ਜਨਵਰੀ ਤੋਂ ਲੈ ਕੇ 11 ਫਰਵਰੀ ਚੱਲਣਗੀਆਂ। ਜਿਸ ਨੂੰ ਲੈ ਪੰਜਾਬ ਵੱਲੋਂ ਖੇਡਣ ਵਾਲੀ ਬਾਸਕਿਟਬਾਲ ਟੀਮ (Basketball team) ਦੀ ਸਿਲੈਕਸ਼ਨ ਸ਼ੁਰੂ ਹੋ ਗਈ ਹੈ। ਇਹ ਸ਼ਿਲੈਕਸ਼ਨ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ (Guru Nanak Stadium Ludhiana) ਵਿੱਚ ਹੋਈ ਹੈ। ਜਿਸ ਵਿੱਚ ਪੰਜਾਬ ਜੇ ਵੱਖ ਵੱਖ ਜ਼ਿਲ੍ਹਿਆਂ ਤੋਂ ਖਿਡਾਰੀ ਪਹੁੰਚੇ ਹਨ।
16 ਲੜਕੀਆਂ ਅਤੇ 16 ਲੜਕੀਆਂ ਦੀ ਟੀਮ ਦੀ ਚੋਣ ਹੋ ਰਹੀ ਹੈ। ਸੀਨੀਅਰ ਕੋਚਾਂ ਦੀ ਅਗਵਾਈ ਵਿਚ ਸ਼ੁਕਰਵਾਰ ਇਹਨਾਂ ਕੌਮੀ ਖੇਡਾਂ ਲਈ ਟਰਾਇਲ ਹੋਏ ਜਿਸ ਵਿਚ 18 ਲੜਕੀਆਂ ਅਤੇ 40 ਦੇ ਕਰੀਬ ਲੜਕਿਆਂ ਵੱਲੋਂ ਟਰੈਲਰ ਦਿੱਤੇ ਗਏ। ਦੋਵਾਂ ਦੇ 16-16 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਬਾਸਕਿਟਬਾਲ ਐਸੋਸੀਏਸ਼ਨ ਪੰਜਾਬ (Basketball Association Punjab) ਦੇ ਕੋਚ ਸਣੇ ਹੋਰ ਸੀਨੀਅਰ ਅਧਿਕਾਰੀ ਵੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਮੌਜੂਦ ਰਹੇ। ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਚੋਣ ਕੀਤੀ ਗਈ ਹੈ।
ਖਿਡਾਰੀਆਂ ਦੀ ਚੋਣ ਲਈ ਲਏ ਟਰਾਇਲ:ਪੰਜਾਬ ਬਾਸਕਿਟ ਬਾਲ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਡੋ ਇੰਡੀਆ (Khelo India Games 2023) ਦੇ ਟਰਾਇਲ ਚੱਲ ਰਹੇ ਹਨ ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਤੋਂ ਖਿਡਾਰੀ ਲੁਧਿਆਣਾ ਪਹੁੰਚੇ ਹੋਏ ਹਨ। ਜਿਨ੍ਹਾਂ ਵਿੱਚੋਂ ਅਸੀਂ ਚੋਣ ਕਰਨੀ ਹੈ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀ ਬਾਸਕਿਟਬਾਲ ਅਕੈਡਮੀ ਦੇ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਬਣੇ ਹਨ। ਉਹਨਾਂ ਕਿਹਾ ਕਿ ਕੌਂਮੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੀ ਟੀਮ ਗੋਲਡ ਮੈਡਲ ਜਿੱਤ ਕੇ ਆਈ ਹੈ। ਇਸ ਤੋਂ ਇਲਾਵਾ ਸਾਡੀ ਲੜਕੀਆਂ ਦੀ ਟੀਮ ਵੀ ਦੂਜੇ ਨੰਬਰ 'ਤੇ ਰਹੀ ਹੈ ਏਸ਼ੀਆ ਦੇ ਵਿੱਚ ਵੀ ਸਾਡੇ ਖਿਡਾਰੀ ਖੇਡੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਮੈਡਲ ਜਿੱਤ ਕੇ ਆਉਣਗੀਆਂ।
ਗੋਲਡ ਮੈਡਲ ਦੀ ਉਮੀਦ: ਲੁਧਿਆਣਾ ਬਾਸਕਿਟਬਾਲ ਦੇ ਖਿਡਾਰੀਆਂ (Basketball players) ਨੇ ਦੱਸਿਆ ਕਿ ਅਸੀਂ ਇਨ੍ਹਾਂ ਮੁਕਾਬਲਿਆਂ ਲਈ ਕਾਫੀ ਉਤਸ਼ਾਹਿਤ ਹਨ। ਏਸ਼ੀਆ ਫੀਬਾ ਕੱਪ Asia FIBA Cup) 'ਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੀ ਅਤੇ ਭਾਰਤੀ ਲੜਕੀਆਂ ਦੀ ਟੀਮ ਦੀ ਕਪਤਾਨ ਰਹਿ ਚੁੱਕੀ ਖਿਡਾਰਣ ਮਨਮੀਤ ਕੌਰ ਨੇ ਦੱਸਿਆ ਕਿ ਇਹ ਪੰਜਾਬ ਦੇ ਖਿਡਾਰੀਆਂ ਲਈ ਚੰਗਾ ਮੌਕਾ ਹੈ। ਉਨ੍ਹਾ ਦੱਸਿਆ ਕਿ ਲੜਕੀਆਂ ਦੀ ਟੀਮ ਦੀਆਂ 8 ਖਿਡਾਰਣਾਂ ਪਹਿਲਾਂ ਹੀ ਭਾਰਤੀ ਟੀਮ ਵਿਚ ਖੇਡ ਚੁੱਕੀਆਂ ਹਨ। ਇਸ ਵਕਤ ਪੰਜਾਬ ਲੜਕੀਆਂ ਦੀ ਟੀਮ ਬਹੁਤ ਚੰਗੀ ਹੈ ਅਤੇ ਸਾਨੂੰ ਲਗਦਾ ਹੈ ਕਿ ਇਸ ਪੰਜਾਬ ਦੀ ਝੋਲੀ ਵਿਚ ਗੋਲਡ ਮੈਡਲ ਪਾਵਾਂਗੇ। ਉਨ੍ਹਾ ਕਿਹਾ ਕਿ ਸਾਡੀ ਦਿਨ ਰਾਤ ਪ੍ਰੇਕਟਿਸ ਚੱਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸਾਹਿਬਜੀਤ ਸਿੰਘ ਨੇ ਦੱਸਿਆ ਕਿ ਉਹ ਹਾਲ ਹੀ ਦੇ ਵਿੱਚ ਅੰਡਰ 18 ਫਿਬਾ ਕੱਪ ਏਸ਼ੀਆ ਵਿਚ ਖੇਡ ਕੇ ਆਇਆ ਹੈ ਉਨ੍ਹਾ ਕਿਹਾ ਕਿ ਲੜਕਿਆਂ ਦੀ ਟੀਮ ਕਾਫ਼ੀ ਮਜ਼ਬੂਤ ਹੈ ਅਸੀਂ ਹਾਲ ਹੀ ਦਾ ਵਿੱਚ ਕੌਂਮੀ ਕੈਂਪ ਲਾ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਚੰਗੀ ਖੇਡ ਦਾ ਮੁਜ਼ਹਰਾ ਕਰਕੇ ਮੈਡਲ ਜਿੱਤ ਕੇ ਆਵਾਂਗੇ।
ਸਰਕਾਰਾਂ ਤੋਂ ਮਲਾਲ:ਲੁਧਿਆਣਾ ਦੀ ਬਾਸਕਿਟਬਾਲ ਅਕੈਡਮੀ ਤੋਂ ਦਰਜਨਾਂ ਅਜਿਹੇ ਖਿਡਾਰੀ ਪੈਦਾ ਹੋਏ ਹਨ ਜਿਹੜੇ ਭਾਰਤ ਦੀ ਟੀਮ ਦੀ ਅਗਵਾਈ ਕਰ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਖੇਡ ਕੋਟੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਮੁਹੱਇਆ ਨਹੀਂ ਕਰਵਾਈ ਹੈ। ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਥੰਮ ਮੰਨੇ ਜਾਂਦੇ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਗੱਲ ਦਾ ਸਾਨੂੰ ਸਰਕਾਰਾਂ ਦੇ ਨਾਲ ਸ਼ੁਰੂ ਤੋਂ ਹੀ ਮਲਾਲ ਰਿਹਾ ਹੈ। ਭਾਵੇਂ ਅੱਜ ਦੀਆਂ ਸਰਕਾਰਾ ਹੋਣ ਜਾਂ ਪਿਛਲੀਆਂ ਸਰਕਾਰਾਂ ਕਿਸੇ ਨੇ ਵੀ ਖਿਡਾਰੀਆਂ ਨੂੰ ਤਰਜੀਹ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਆਖਰਕਾਰ ਫੌਜ ਦੇ ਵਿੱਚ ਜਾ ਕੇ ਹੀ ਭਰਤੀ ਹੋਣਾ ਪੈਂਦਾ ਹੈ।
ਫੌਜ ਵਿਚ ਗਏ ਕਈ ਖਿਡਾਰੀ:ਉਨ੍ਹਾਂ ਕਿਹਾ ਕਿ ਭਾਰਤੀ ਟੀਮ ਵਿੱਚ ਖੇਡ ਚੁੱਕੇ ਕਈ ਖਿਡਾਰੀ ਅਸੀਂ ਭਾਰਤੀ ਫੌਜ ਦੇ ਵਿੱਚ ਭੇਜੇ ਹਨ ਪਰ ਉਹ ਆਪਣੇ ਸੂਬੇ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਥੇ ਹੀ ਦੂਜੇ ਪਾਸੇ ਖਿਡਾਰੀਆਂ ਨੇ ਕਿਹਾ ਕਿ ਸਰਕਾਰਾਂ ਸਾਨੂੰ ਸਹੂਲਤਾ ਦੇ ਰਹੀਆਂ ਹਨ ਪਰ ਕਿਤੇ ਨਾ ਕਿਤੇ ਨੌਕਰੀ ਨੂੰ ਲੈ ਕੇ ਜਰੂਰ ਕੁਝ ਕਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੇ ਖਿਡਾਰੀਆਂ ਨੂੰ ਸੂਬੇ ਦੇ ਵਿੱਚ ਹੀ ਵਧੀਆਂ ਨੌਕਰੀ ਦੇਵੇ ਤਾਂ ਪੰਜਾਬ ਦਾ ਹੋਰ ਵੀ ਟੈਲੇਂਟ ਬਾਹਰ ਆਵੇਗਾ। ਹਾਲਾਂਕਿ ਸਾਹਿਬ ਜੀਤ ਨੇ ਇਹ ਜ਼ਰੂਰ ਕਿਹਾ ਕਿ ਹੁਣ ਸੂਬਾ ਸਰਕਾਰ ਵੀ ਖਿਡਾਰੀਆਂ ਦੇ ਵਿੱਚ ਕਾਫੀ ਦਿਲਚਸਪੀ ਲੈ ਰਹੀ ਹੈ। ਸਾਨੂੰ ਆਸ ਹੈ ਕਿ ਸਾਡਾ ਭਵਿੱਖ ਵੀ ਵਧੀਆ ਹੋਵੇਗਾ।
ਇਹ ਵੀ ਪੜ੍ਹੋ:-ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਠੱਪ, ਸਵਾਰੀਆਂ ਹੋ ਰਹੀਆਂ ਪਰੇਸ਼ਾਨ