ਲੁਧਿਆਣਾ:ਪੰਜਾਬ ਵਿੱਚ ਵੋਟਾਂ ਦੇ ਕੁੱਝ ਹੀ ਦਿਨ ਬਾਕੀ ਹਨ, ਫਿਰ ਪੰਜਾਬ ਵਿੱਚ ਨਵੇਂ ਵਿਚਾਰ ਲੈ ਕੇ ਨਵੀਂ ਪਾਰਟੀ ਪੈਰ ਰੱਖੇਗੀ। ਇਸ ਤਰ੍ਹਾਂ ਹੀ ਜਿੱਥੇ ਇੱਕ ਪਾਸੇ 2022 ਦੀਆਂ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਪਹੁੰਚ ਗਏ। ਜਿੱਥੇ ਬੁੱਢੇ ਦਰਿਆ ਦਾ ਮੁੱਦਾ ਚੁੱਕਿਆ, ਉਥੇ ਹੀ ਵਾਤਾਵਰਣ ਨੂੰ ਲੈ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਵਾਤਾਵਰਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।
ਚੋਣਾਂ ਦਾ ਮੁੱਖ ਮੁੱਦਾ ਵਾਤਾਵਰਣ ਹੋਣਾ ਚਾਹੀਦਾ ਹੈ
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਚੋਣਾਂ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਗੱਲ ਕਰਨ ਵਾਲੇ ਲੀਡਰ ਨੂੰ ਹੀ ਆਪਣੀ ਵੋਟ ਦਿਉ। ਉਨ੍ਹਾਂ ਨੇ ਕਿਹਾ ਕਿ ਸਿਰਫ 17 ਸਾਲ ਦਾ ਪਾਣੀ ਹੀ ਸਾਡੇ ਕੋਲ ਬਚਿਆ ਹੈ, ਉਸ ਤੋਂ ਬਾਅਦ ਅਸੀਂ ਖੇਤੀ ਕਿਸ ਤਰ੍ਹਾਂ ਕਰਾਂਗੇ ਜਾਂ ਸਾਡੇ ਬੱਚੇ ਕਿਹੜਾ ਪਾਣੀ ਪੀਣਗੇ।
ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ
ਉਨ੍ਹਾਂ ਨੇ ਕਿਹਾ ਕਿ ਲੀਡਰਾਂ ਨੂੰ ਸਵਾਲ ਕਰੋ ਅਤੇ ਉਨ੍ਹਾਂ ਲੀਡਰਾਂ ਨੂੰ ਵੀ ਅਪੀਲ ਕੀਤੀ ਕਿ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੁੱਢੇ ਦਰਿਆ ਨੂੰ ਆਸ਼ੀਰਵਾਦ ਦਿੱਤਾ ਸੀ ਪਰ ਲੁਧਿਆਣਾ ਵਾਸੀਆਂ ਨੇ ਇਸ ਨੂੰ ਸਰਾਪ ਬਣਾ ਦਿੱਤਾ ਹੈ।