ਲੁਧਿਆਣਾ: ਪੰਜਾਬ ਦੇ ਵਿਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਅੰਦਰ ਲਗਾਤਾਰ ਇਜਾਫਾ ਹੋ ਰਿਹਾ ਹੈ। ਹਾਲੇ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ (Set the straw on fire) ਜਾ ਰਹੀ ਹੈ ਮਾਮਲਾ ਲੁਧਿਆਣਾ ਦੇ ਨੇੜੇ ਲਾਡੋਵਾਲ ਟੋਲ ਪਲਾਜ਼ਾ ਦੇ ਇਲਾਕੇ ਦਾ ਹੈ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।
ਇਸ ਦੌਰਾਨ ਜਦੋਂ ਸਾਡਾ ਕੈਮਰਾ ਚਲਿਆ ਤਾਂ ਕਿਸਾਨ ਨੇ ਅੱਗ ਲਾਉਣੀ ਬੰਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਲਾਉਣਾ ਸਾਡੀ ਮਜ਼ਬੂਰੀ ਹੈ ਸਾਡੀ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਮੇਰੇ ਕੋਲ 20 ਤੋਂ 25 ਕਿਲੇ ਹਨ ਅਤੇ ਸਾਨੂੰ ਨਾ ਤਾਂ ਸਰਕਾਰ ਨੇ ਕੋਈ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਦਿੱਤਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਰੀ ਸਾਨੂੰ ਦਿੱਤੀ ਹੈ।
ਨਹੀਂ ਰੁਕ ਰਹੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜਿਸ ਕਰਕੇ ਅਸੀਂ ਮਜ਼ਬੂਰੀ ਵਸ ਪਰਾਲੀ ਨੂੰ ਅੱਗ ਲਗਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਨੇੜਲੇ ਖੇਤ 'ਚ ਵੀ ਕਿਸਾਨ ਨੇ ਅੱਗ ਲਾਈ ਹੈ। ਇਸ ਕਰਕੇ ਮੈਂ ਵੀ ਅੱਗ ਲਗਾ ਰਿਹਾ ਹਾਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜੇਕਰ ਵਿੱਚ ਹੀ ਵਾਇਆ ਜਾਂਦਾ ਹੈ ਤਾਂ ਉਹਨਾਂ ਦਾ ਸਮਾਂ ਬਹੁਤ ਖਰਾਬ ਹੁੰਦਾ ਹੈ।
ਇਸ ਤੋਂ ਇਲਾਵਾ ਉਨਾ ਕਿਹਾ ਕਿ ਜੇਕਰ ਪਰਾਲੀ ਦੇ ਪੂਲੇ ਬਣਾਉਣੇ ਹਨ ਤਾਂ ਇੱਕ ਏਕੜ ਵਿੱਚ ਉਨ੍ਹਾਂ ਦਾ 5 ਤੋਂ 6 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ ਇੰਨਾਂ ਖ਼ਰਚਾ ਕਿਸਾਨ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਕੋਲੋ ਆਖਰੀ ਰਾਸਤਾ ਪਰਾਲੀ ਨੂੰ ਅੱਗ ਲਾਉਣ ਦਾ ਹੀ ਬਚਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਫ਼ਸਲ ਬੀਜਣ ਲਈ ਸਾਡੇ ਕੋਲ ਸਮਾਂ ਵੀ ਬਹੁਤ ਘੱਟ ਹੁੰਦਾ ਹੈ ਜਿਸ ਕਰਕੇ ਉਹ ਪਰਾਲੀ ਨੂੰ ਅੱਗ ਲਾਉਂਦੇ ਹਾਂ
ਇਹ ਵੀ ਪੜ੍ਹੋ:-Sidhu Moosewala song VAAR: ਇਸ ਦਿਨ ਰਿਲੀਜ਼ ਹੋਵੇਗਾ ਮਰਹੂਮ ਗਾਇਕ ਮੂਸੇਵਾਲਾ ਦਾ ਨਵਾਂ ਗੀਤ 'ਵਾਰ'