ਪੰਜਾਬ

punjab

ETV Bharat / state

ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਸਖ਼ਤ

ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਕਈ ਲੀਡਰਾਂ ਦੀਆਂ ਸੁਰੱਖਿਆਵਾਂ ਵਾਪਸ ਲਈਆਂ ਗਈਆਂ ਸਨ। ਜਿਨ੍ਹਾਂ ਵਿੱਚ ਕਈ ਰਾਜਨੀਤਿਕ ਲੀਡਰ ਵੀ ਸ਼ਾਮਲ ਸਨ ਅਤੇ ਕਈ ਧਾਰਮਿਕ ਲੀਡਰ ਵੀ, ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਬਲੂ ਸਟਾਰ ਦੀ ਬਰਸੀ (Anniversary of Operation Blue Star) ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਹੁਣ ਪੁਲਿਸ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ।

ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਸਖ਼ਤ
ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਸਖ਼ਤ

By

Published : May 25, 2022, 7:46 AM IST

Updated : May 25, 2022, 2:47 PM IST

ਲੁਧਿਆਣਾ:ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਕਈ ਲੀਡਰਾਂ ਦੀਆਂ ਸੁਰੱਖਿਆਵਾਂ ਵਾਪਸ ਲਈਆਂ ਗਈਆਂ ਸਨ। ਜਿਨ੍ਹਾਂ ਵਿੱਚ ਕਈ ਰਾਜਨੀਤਿਕ ਲੀਡਰ ਵੀ ਸ਼ਾਮਲ ਸਨ ਅਤੇ ਕਈ ਧਾਰਮਿਕ ਲੀਡਰ ਵੀ, ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਬਲੂ ਸਟਾਰ ਦੀ ਬਰਸੀ (Anniversary of Operation Blue Star) ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਹੁਣ ਪੁਲਿਸ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਕਿਉਂਕਿ ਸਰਕਾਰ ਪਹਿਲਾਂ ਹੀ ਲੀਡਰਾਂ ਤੋਂ ਸੁਰੱਖਿਆ ਵਾਪਸ ਲੈ ਚੁੱਕਾ ਹੈ। ਇੱਥੋਂ ਤੱਕ ਕੇ ਲੋਕਲ ਪੁਲਿਸ (Police) ਨੂੰ ਇਸ ਬਾਰੇ ਵੀ ਜਾਣਕਾਰੀ ਨਹੀਂ ਕਿ ਕਿਸ ਲੀਡਰ ਤੋਂ ਕਿੰਨੀ ਸੁਰੱਖਿਆ ਵਾਪਸ ਲਈ ਗਈ ਹੈ।

'ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਸਖ਼ਤ'

ਕਿਸ ਦੀ ਸੁਰੱਖਿਆ ਖੁੰਝੀ:ਪੰਜਾਬ ਸਰਕਾਰ (Government of Punjab) ਨੇ ਸੱਤਾ ਵਿੱਚ ਆਉਂਦਿਆਂ ਹੀ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰਾਂ ਦੀ ਵੱਡੀ ਤਦਾਦ ਵਿਚ ਸੁਰੱਖਿਆ ਵਾਪਸ ਲਈ ਸੀ ਅਤੇ ਇਨ੍ਹਾਂ ਵਿੱਚੋਂ ਕਈ ਲੀਡਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਥਰੈੱਟ ਹੈ ਅਤੇ ਸੂਚੀ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ ਨੇ ਜੋ ਸੁਰੱਖਿਆ ਏਜੰਸੀਆਂ (Security agencies) ਵੱਲੋਂ ਜਾਰੀ ਕੀਤੀਆਂ ਗਈਆਂ ਹਨ।

ਪੰਜਾਬ ਪੁਲੀਸ ਦੇ 127 ਮੁਲਾਜ਼ਮ ਬੀਤੇ ਦਿਨੀਂ ਮਾਨ ਸਰਕਾਰ ਵੱਲੋਂ ਵਾਪਸ ਲਏ ਗਏ ਹਨ ਅਤੇ ਜਿਨ੍ਹਾਂ ਤੋਂ ਵਾਪਸ ਲਈ ਗਈ ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਰਾਜਿੰਦਰ ਕੌਰ ਭੱਠਲ, ਉਪ ਮੁੱਖ ਮੰਤਰੀ ਦੇ ਓ ਪੀ ਸੋਨੀ ਦੇ ਕੋਲ 37 ਪੁਲਿਸ ਮੁਲਾਜ਼ਮ ਮੌਜੂਦ ਸਨ ਅਤੇ ਜ਼ੈੱਡ ਕੈਟਾਗਿਰੀ ਦੀ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ, ਪਰ ਹੁਣ 18 ਮੁਲਾਜ਼ਮ ਹੀ ਰਹਿ ਗਏ ਹਨ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਰਹੇ ਵਿਜੈਇੰਦਰ ਸਿੰਗਲਾ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਸਾਬਕਾ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਰਹੇ ਪਰਮਿੰਦਰ ਸਿੰਘ ਪਿੰਕੀ, ਨਵਤੇਜ ਸਿੰਘ ਚੀਮਾ, ਵਿਧਾਇਕ ਕੇਵਲ ਸਿੰਘ ਢਿੱਲੋਂ ਆਦਿ ਸ਼ਾਮਿਲ ਨੇ ਇਸ ਤੋਂ ਇਲਾਵਾ ਕਈ ਧਾਰਮਿਕ ਲੀਡਰਾਂ ਦੀ ਵੀ ਸੁਰੱਖਿਆ ਵਾਪਸ ਲਈ ਗਈ ਹੈ।

ਇੰਨਾ ਹੀ ਨਹੀਂ ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜਾਰ ਸਿੰਘ ਰਣੀਕੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਦੇ ਬੇਟੇ ਰਹੇ ਰਣਇੰਦਰ ਸਿੰਘ, ਪੁਨੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਰਜੁਨ ਬਾਦਲ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਕੌਰ ਬਾਜਵਾ ਆਦਿ ਵੀ ਅਜਿਹੇ ਲੀਡਰ ਰਹੇ ਹਨ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਵੀ ਹੈ।

ਇਸ ਤੋਂ ਇਲਾਵਾ ਸ਼ਿਵ ਸੈਨਾ ਪ੍ਰਦੇਸ਼ ਮੁਖੀ ਯੋਗਰਾਜ ਸ਼ਰਮਾ (Shiv Sena Pradesh Chief Yograj Sharma) ਵੱਲੋਂ ਵੀ ਬੀਤੇ ਦਿਨੀਂ ਆਪਣੀ ਸੁਰੱਖਿਆ ਖੁਦ ਹੀ ਜਾ ਕੇ ਐੱਸ.ਐੱਸ.ਪੀ. ਦਫ਼ਤਰ ਵਾਪਿਸ ਕਰ ਦਿੱਤੀ ਗਈ ਉਹ ਸੁਰੱਕਸ਼ਾ ਘਟਾਉਣ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸਨ। ਯੋਗਰਾਜ ਸ਼ਰਮਾ ਦੇ ਦਫ਼ਤਰ ਦੇ ਬਾਹਰ ਕੁਝ ਸਮਾਂ ਪਹਿਲਾਂ ਹੀ ਖਾਲਿਸਤਾਨੀ ਸਮਰਥਕਾਂ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਸੀ। ਉਨ੍ਹਾਂ ਬਿਆਨ ਵੀ ਜਾਰੀ ਕੀਤਾ ਸੀ ਕਿ ਪੰਜਾਬ ਦੇ ਹਿੰਦੂ ਆਗੂਆਂ ਦੇ ਖ਼ਿਲਾਫ਼ ਇਹ ਸਾਜ਼ਿਸ਼ ਰਚੀ ਜਾ ਰਹੀ ਹੈ।

ਸਿਆਸੀ ਲੀਡਰਾਂ ਨੇ ਚੁੱਕੇ ਸਵਾਲ:ਪੰਜਾਬ ਵਿੱਚ ਘੱਲੂਘਾਰਾ ਦਿਵਸ (Ghallughara Day) ਦੇ ਦੌਰਾਨ ਅਕਸਰ ਹੀ ਮਾਹੌਲ ਕਾਫੀ ਤਣਾਅਪੂਰਨ ਰਹਿੰਦਾ ਹੈ ਅਜਿਹੇ ਚ ਲੀਡਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਪੁਲਸ ਲਈ ਇਕ ਵੱਡਾ ਚੈਲੇਂਜ ਰਹਿੰਦਾ ਹੈ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਨੂੰ ਦੋ ਪਰਸਨਲ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਸਨ ਅਤੇ ਬੀਤੇ ਦਿਨੀਂ ਮਾਡਲ ਟਾਊਨ ਤੋਂ ਹੀ ਪੁਲੀਸ ਅਧਿਕਾਰੀ ਉਨ੍ਹਾਂ ਕੋਲ ਆ ਕੇ ਪੁੱਛਦੇ ਨੇ ਕਿ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਕਿੱਥੇ ਨੇ ਜਦੋਂ ਕਿ ਪਹਿਲਾਂ ਹੀ ਸਰਕਾਰ ਉਹ ਵਾਪਸ ਲੈ ਚੁੱਕੀ ਹੈ।

ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਲੋਕਲ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਲ ਪੁਲਿਸ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਨ੍ਹਾਂ ਨੂੰ ਟਰੈਕਟਰ ਹੈ ਲਿਸਟ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਨ੍ਹਾਂ ਨੂੰ ਹੋਰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਹੈ। ਜਿਸ ‘ਤੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਹ ਸਰਕਾਰ ਦੀਆਂ ਨਲਾਇਕੀਆਂ ਹਨ। ਪਹਿਲਾਂ ਸੁਰੱਖਿਆ ਵਾਪਸ ਲਈ ਜਾਂਦੀ ਹੈ ਅਤੇ ਫਿਰ ਮੁਹੱਈਆ ਕਰਵਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।

ਧਾਰਮਿਕ ਲੀਡਰਾਂ 'ਚ ਰੋਸ:ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਧਾਰਮਿਕ ਲੀਡਰਾਂ ਦੇ ਵਿੱਚ ਵੀ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਮੁੱਦਾ ਸਾਡੀ ਸੁਰੱਖਿਆ ਦਾ ਨਹੀਂ ਹੈ ਸਗੋਂ ਪੂਰੇ ਪੰਜਾਬ ਦੀ ਭਲਾਈ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਬੀਤੇ ਦਿਨਾਂ ਦੇ ਅੰਦਰ ਮਾਹੌਲ ਬਣਿਆ ਹੋਇਆ ਹੈ ਉਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਇਨ੍ਹਾਂ ਘਟਨਾਵਾਂ ‘ਤੇ ਠੱਲ੍ਹ ਪਾਉਣ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੁਕਸਾਨ ਹੀ ਅਣ ਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਧਾਰਮਿਕ ਲੀਡਰਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ, ਪਰ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰ ਸਰਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਅਤੇ ਫਿਰ ਹਰਿਆਣਾ ‘ਚ ਵਿਸਫੋਟਕ ਸਮੱਗਰੀ, ਅੰਮ੍ਰਿਤਸਰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਸਰਕਾਰ ਚੁੱਪ ਬੈਠੀ ਹੈ।

ਪੁਲਿਸ ਦਾ ਤਰਕ:ਉਧਰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਹੁਣ ਤੋਂ ਹੀ ਸੁਰੱਖਿਆ ਇੱਕ ਵੱਡਾ ਚੈਲੇਂਜ ਪੁਲਿਸ ਅੱਗੇ ਸਾਬਿਤ ਹੋ ਰਹੀ ਹੈ। ਪੰਜਾਬ ਪੁਲਿਸ ਕੋਲ ਫੋਰਸ ਪਹਿਲਾਂ ਹੀ ਘੱਟ ਹੋਣ ਕਰਕੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਤੋਂ ਰਿਜ਼ਰਵ ਫੋਰਸ ਦੀਆਂ ਟੁਕੜੀਆਂ ਵੀ ਮੰਗੀਆਂ ਗਈਆਂ, ਜਿਨ੍ਹਾਂ ਵਿੱਚੋਂ 2 ਟੁਕੜਿਆਂ ਲੁਧਿਆਣਾ ਵਿੱਚ ਤੈਨਾਤ ਕੀਤੀਆਂ ਗਈਆਂ ਹਨ।

ਇਸ ਸੰਬੰਧੀ ਜਦੋਂ ਅਸੀਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘੱਲੂਘਾਰਾ ਦਿਵਸ ਨੂੰ ਲੈ ਕੇ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫੋਰਸਿਸ ਤੈਨਾਤ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਵਿੱਚ ਜੋ ਅਲਰਟ ਵਾਲੇ ਇਲਾਕੇ ਨੇ ਉਨ੍ਹਾਂ ‘ਤੇ ਫੋਰਸ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਸਕੇ।

ਐੱਨਆਈਏ ਦੀ ਲਿਸਟ:ਪੰਜਾਬ ਦੇ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਇਸ ਕਦਰ ਸਰਗਰਮ ਨੇ ਸੂਹ ਲੈ ਕੇ ਖੁਫੀਆ ਏਜੰਸੀਆਂ ਵੀ ਲਗਾਤਾਰ ਅਲਾਟ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਐੱਨ.ਆਈ.ਏ. ਵੱਲੋ ਜਾਰੀ ਕੀਤੀ ਗਈ ਹੈ। ਜਿਸ ਵਿੱਚ ਅਤਿਵਾਦੀਆਂ ਦੀ ਸੂਚੀ ਦੇ ਵਿੱਚ ਪੰਜਾਬ ਦੇ 32 ਅਤਿਵਾਦੀ ਇਸ ਲਿਸਟ ਵਿੱਚ ਸ਼ਾਮਿਲ ਹਨ ਅਤੇ ਪੰਜਾਬ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਅਤਿਵਾਦੀਆਂ ਵਾਲਾ ਸੂਬਾ ਹੈ। ਜਿਸ ਵਿੱਚ ਸਭ ਤੋਂ ਵੱਧ ਲੋੜੀਂਦਾ ਗੁਰਪਤਵੰਤ ਸਿੰਘ ਪੰਨੂ ਹੈ ਜਿਸ ‘ਤੇ 20 ਲੱਖ ਰੁਪਏ ਦਾ ਇਨਾਮ ਹੈ।

ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਖਾਨਪੁਰੀਆ ਤੇ 5 ਲੱਖ ਰੁਪਏ ਦਾ ਇਨਾਮ ਹੈ, ਉੱਥੇ ਹੀ ਹਰਦੀਪ ਸਿੰਘ ਨਿੱਝਰ ‘ਤੇ 5 ਲੱਖ ਅਰਸ਼ਦੀਪ ਅਰਸ਼ ‘ਤੇ 10 ਲੱਖ ਲਖਬੀਰ ਸਿੰਘ ਰੋਡੇ ‘ਤੇ 5 ਲੱਖ, ਗੁਰਚਰਨ ਚੰਨਾ ਤੇ ਦੋ ਲੱਖ, ਸੂਰਤ ਸਿੰਘ ਉਰਫ ਸੂਰੀ ਤੇ ਦੋ ਲੱਖ, ਇਕਬਾਲ ਸਿੰਘ ਤੇ ਦੋ ਲੱਖ ਦਾ ਇਨਾਮ ਰੱਖਿਆ ਗਿਆ ਹੈ, ਇਸ ਤੋਂ ਇਲਾਵਾ ਸੂਰਤ ਸਿੰਘ ਇਕਬਾਲ ਸਿੰਘ ਸਵਰਨ ਸਿੰਘ..ਆਦਿ ਅਜਿਹੇ ਕੁਝ ਅਤਿਵਾਦੀਆਂ ਦੇ ਨਾਂ ਹਨ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

Last Updated : May 25, 2022, 2:47 PM IST

ABOUT THE AUTHOR

...view details