ਲੁਧਿਆਣਾ:ਜ਼ਿਲ੍ਹੇ ਵਿੱਚ ਗੁਰਸਿਮਰਨ ਮੰਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿਚ ਗੁਰਸਿਮਰਨ ਮੰਡ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਸ ’ਤੇ ਹਮਲਾ ਕੀਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ। ਗੁਰਸਿਮਰਨ ਮੰਡ ਉਤੇ ਹੋਏ ਹਮਲੇ ਨੂੰ ਲੈ ਕੇ ਸਕਿਊਟੀ ਮੁਲਾਜ਼ਮ ਵੱਲੋਂ ਵੀ ਕਈ ਰਾਜ ਖੋਲ੍ਹੇ ਗਏ।
ਇਸ ਸਬੰਧੀ ਸਕਿਓਰਟੀ ਗਾਰਡ ਨੇ ਦੱਸਿਆ ਕਿ ਗੁਰਸਿਮਰਨ ਮੰਡ ਜਾਣ-ਬੁੱਝ ਕੇ ਸਕਿਓਰਟੀ ਨੂੰ ਨਾਲ ਨਹੀਂ ਲੈ ਕੇ ਗਿਆ ਸੀ। ਉਹਨਾਂ ਨੇ ਵੀ ਕਿਹਾ ਕਿ ਗੁਰਸਿਮਰਨ ਮੰਡ ਵੱਲੋਂ ਉਸ ਨੂੰ ਗੱਲ ਕਹੀ ਗਈ ਸੀ ਕਿ ਸਰਕਾਰ ਬਦਲ ਚੁੱਕੀ ਹੈ ਅਤੇ ਉਹਨਾਂ ਦੀ ਸਕਿਊਰਟੀ ਵੀ ਜਾ ਸਕਦੀ ਹੈ। ਸਕਿਉਰਟੀ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਗੁਰਸਿਮਰਨ ਮੰਡ ਵੱਲੋਂ ਸਕਿਓਰਟੀ ਨਾ ਜਾਵੇ ਇਸ ਗੱਲ ਕਾਰਨ ਇਹ ਡਰਾਮਾ ਰਚਿਆ ਗਿਆ।