ਪੰਜਾਬ

punjab

ETV Bharat / state

26 ਜਨਵਰੀ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਮੁਸਤੈਦ - ਏਡੀਸੀਪੀ ਜਗਜੀਤ ਸਿੰਘ ਸਰੋਏ

ਬੀਐਸਐਫ ਦੇ ਅਲਰਟ ਤੋਂ ਬਾਅਦ ਲੁਧਿਆਣਾ 'ਚ ਵੀ ਪੁਲਿਸ ਅਲਰਟ ਹੋ ਗਈ ਹੈ। ਲੁਧਿਆਣਾ ਪੁਲਿਸ ਨੇ 26 ਜਨਵਰੀ ਦੇ ਮੱਦੇਨਜ਼ਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

search operation,ludhiana news
ਫ਼ੋਟੋ

By

Published : Jan 22, 2020, 5:34 PM IST

ਲੁਧਿਆਣਾ: ਬੀਐਸਐਫ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ ਦੇ ਮੱਦੇਨਜ਼ਰ ਹੁਣ ਦੇਸ਼ ਭਰ 'ਚ ਗਣਤੰਤਰ ਦਿਵਸ ਮੌਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਬੁੱਧਵਾਰ ਨੂੰ ਲੁਧਿਆਣਾ ਵਿੱਚ ਵੀ ਏਡੀਸੀਪੀ ਜਗਜੀਤ ਸਿੰਘ ਦੀ ਅਗਵਾਈ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ।

ਵੇਖੋ ਵੀਡੀਓ

ਇਸ ਤਲਾਸ਼ੀ ਮੁਹਿੰਮ ਤਹਿਤ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ। ਏਡੀਸੀਪੀ ਜਗਜੀਤ ਸਿੰਘ ਸਰੋਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ਦੇ ਦਿਹਾੜੇ ਨੂੰ ਲੈ ਕੇ ਵਿਸ਼ੇਸ਼ ਸਰਚ ਅਪਰੇਸ਼ਨ ਲੁਧਿਆਣਾ ਵਿੱਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਗਣਤੰਤਰ ਦਿਵਸ ਦੀ ਪਰੇਡ ਗੁਰੂ ਨਾਨਕ ਸਟੇਡੀਅਮ ਤੋਂ ਕੀਤੀ ਗਈ ਹੈ।

ਏਡੀਸੀਪੀ ਨੇ ਕਿਹਾ ਕਿ ਸਟੇਡੀਅਮ ਤੋਂ ਇਲਾਵਾ ਲੁਧਿਆਣਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਗਣਤੰਤਰ ਦਿਹਾੜਾ ਅਮਨ ਸ਼ਾਂਤੀ ਨਾਲ ਮਨਾਇਆ ਜਾ ਸਕੇ।

ਇਹ ਵੀ ਪੜ੍ਹੋ: ਐਟਲਸ ਦੀ ਮਾਲਕਣ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਲਟਕੀ ਮਿਲੀ

ABOUT THE AUTHOR

...view details