ਲੁਧਿਆਣਾ:ਪੰਜਾਬ ਵਿੱਚ ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਸਕੂਲਾਂ ਨੂੰ ਛੋਟ ਦਿੱਤੀ ਗਈ ਹੈ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦਿਆਂ ਸਿਹਤ ਮਹਿਕਮੇ ਨੇ ਸਕੂਲਾਂ 'ਚ ਸਖ਼ਤੀ ਵਧਾ ਦਿੱਤੀ ਹੈ।
ਸਕੂਲ ਖੁੱਲ੍ਹੇ ਪਰ ਮਾਂਪੇ ਡਰੇ
ਲੁਧਿਆਣਾ ਵਿੱਚ ਕਰੋਨਾ ਦੇ ਕੇਸ ਘੱਟੇ ਹਨ 'ਤੇ ਸਕੂਲ ਖੁੱਲ੍ਹੇ ਹਨ। ਪਰ ਬੱਚਿਆਂ ਦੇ ਮਾਂਪੇ ਡਰੇ ਹੋਏ ਹਨ ਅਤੇ ਸਕੂਲਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਤੋਂ ਭੱਜਣ ਦੀ ਗੱਲ ਕਹਿ ਰਹੇ ਹਨ।
ਸਕੂਲ ਖੁੱਲ੍ਹੇ ਪਰ ਮਾਂਪੇ ਡਰੇ
ਜਿਸ ਕਰਕੇ ਸਕੂਲਾਂ 'ਚ ਜੇਕਰ 1 ਵੀ ਬੱਚਾ ਕਲਾਸ ਅੰਦਰ ਕੋਰੋਨਾ ਪੋਜ਼ਟਿਵ ਪਾਇਆ ਜਾਂਦਾ ਹੈ, ਤਾਂ ਪੂਰੀ ਕਲਾਸ ਦੇ ਵਿਦਿਆਰਥੀਆਂ ਨੂੰ 14 ਦਿਨ ਲਈ ਕੁਆਰੰਟੀਨ ਕਰ ਦਿੱਤਾ ਜਾਵੇਗਾ। ਓਥੇ ਹੀ 2 ਜਾਂ ਇਸ ਤੋਂ ਵੱਧ ਬੱਚੇ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹਨ, ਤਾਂ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਬੱਚਿਆਂ ਦੇ ਮਾਂਪੇ ਡਰੇ ਹੋਏ ਹਨ ਅਤੇ ਸਕੂਲਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਤੋਂ ਭੱਜਣ ਦੀ ਗੱਲ ਕਹਿ ਰਹੇ ਹਨ।
ਇਹ ਵੀ ਪੜ੍ਹੋ:- ਕੋਰੋਨਾ Update : 24 ਘੰਟਿਆਂ ’ਚ 35,499 ਨਵੇਂ ਮਾਮਲੇ, 447 ਮੌਤਾਂ