ਲੁਧਿਆਣਾ: ਰਾਏਕੋਟ (Raikot) ਦੇ ਪਿੰਡ ਸੀਲੋਆਣੀ (Village Siloani) ਵਿਖੇ ਰਹਿੰਦੇ 2 ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਰਦ 'ਤੇ ਔਰਤਾਂ ਵੱਲੋਂ ਪਿੰਡ ਦੇ ਐੱਸ. ਸੀ ਪੰਚਾਇਤ ਮੈਂਬਰ (S. Was a Panchayat member) ਦੇ ਘਰ ਤੇ ਹਮਲਾ ਕਰ ਕੇ ਪੁੱਤਰ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਪੀੜਤ ਪੰਚਾਇਤ ਮੈਂਬਰ ਕਮਲਜੀਤ ਸਿੰਘ (Panchayat member Kamaljit Singh) ਪੁੱਤਰ ਹਰੀ ਸਿੰਘ ਵਾਸੀ ਸੀਲੋਆਣੀ (Siloani) ਨੇ ਦੱਸਿਆ ਕਿ ਇਹ ਪਰਵਾਸੀ ਮਜ਼ਦੂਰ ਸਾਡੇ ਪਿੰਡ ਵਿੱਚ ਹੀ ਰਹਿੰਦੇ ਹਨ ਤੇ ਇੰਨ੍ਹਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸਾਡੇ ਲੜਕੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਵੱਲੋਂ ਪੁੱਛਣ ਤੇ ਇਨ੍ਹਾ ਕਿਹਾ ਕਿ ਸ਼ਰਾਬ ਦੀ ਹਾਲਤ ਵਿੱਚ ਇਨ੍ਹਾਂ ਤੋਂ ਗਲਤੀ ਹੋਈ ਹੈ ਪਰ ਹੁਣ ਇਨ੍ਹਾਂ ਬਿਲਕੁਲ ਹੀ ਹੱਦ ਕਰ ਦਿੱਤੀ ਬੀਤੇ ਦਿਨ 2 ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਰਦ 'ਤੇ ਔਰਤਾਂ ਨੇ ਸਾਡੇ ਘਰ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਤੇ ਉਸ ਵੇਲੇ ਉਹ ਘਰ ਵਿੱਚ ਮੌਜੂਦ ਨਹੀਂ ਸੀ।
ਇਸ ਦੌਰਾਨ ਉਕਤ ਪ੍ਰਵਾਸੀ ਮਜ਼ਦੂਰਾਂ ਨੇ ਉਸ ਦੇ ਘਰ ਦੇ ਸਮਾਨ ਅਤੇ ਮੋਟਰ ਸਾਈਕਲ ਦੀ ਭੰਨ ਤੋੜ ਕੀਤੀ ਅਤੇ ਮੇਰੇ ਲੜਕੇ ਗੁਰਤੇਜ ਸਿੰਘ (22) ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ। ਜਿਸ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ਚੋਂ ਛੁਡਾਇਆ।