ਲੁਧਿਆਣਾ:ਸਾਹਨੇਵਾਲ ਹਲਕੇ ਤੋਂ ਕਾਂਗਰਸ ਦੀ ਇੰਚਾਰਜ ਰਹੀ ਸਤਵਿੰਦਰ ਬਿੱਟੀ ਨੂੰ ਇਸ ਵਾਰ ਕਾਂਗਰਸ ਨੇ ਟਿਕਟ ਨਾ ਦੇ ਕੇ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੀ ਹੈ। ਜਿਸ ਨੂੰ ਲੈ ਕੇ ਸਤਵਿੰਦਰ ਬਿੱਟੀ ਨੇ ਆਪਣਾ ਮਲਾਲ ਜਤਾਇਆ ਹੈ, ਉਨ੍ਹਾਂ ਕਿਹਾ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦੀ ਭੇਂਟ ਚੜ੍ਹੀ ਹੈ, ਲੰਮੇ ਸਮੇਂ ਤੋਂ ਉਹ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਰ ਜੋ ਹਾਈ ਕਮਾਨ ਨੇ ਫ਼ੈਸਲਾ ਲਿਆ, ਉਹ ਉਨ੍ਹਾਂ ਦੇ ਖ਼ਿਲਾਫ਼ ਨਹੀਂ ਸਗੋਂ ਧੀਆਂ ਦੇ ਖ਼ਿਲਾਫ਼ ਹੈ।
ਸਤਵਿੰਦਰ ਬਿੱਟੀ ਨੇ ਵੀ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਪਾਰਟੀ ਵੱਡੀ ਵੱਡੀ ਗੱਲਾਂ ਕਰਦੀ ਹੈ, ਪ੍ਰਿਯੰਕਾ ਗਾਂਧੀ ਨੇ ਵੀ ਯੂਪੀ ਦੇ ਵਿੱਚ ਮਹਿਲਾਵਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਗੱਲ ਆਖੀ ਸੀ। ਪਰ ਲੁਧਿਆਣਾ ਵਿੱਚ ਹੀ ਇਕ ਵੀ ਮਹਿਲਾ ਉਮੀਦਵਾਰ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਸਤਵਿੰਦਰ ਬਿੱਟੀ ਨੇ ਕਿਹਾ ਕਿ ਉਹ ਟਿਕਟ ਦੀ ਮਜ਼ਬੂਤ ਦਾਅਵੇਦਾਰ ਸੀ ਅਤੇ ਇਸ ਵਾਰ ਕਾਂਗਰਸ ਨੂੰ ਵੀ ਪਤਾ ਸੀ ਕਿ ਉਹ ਸ਼ਰਨਜੀਤ ਢਿੱਲੋਂ ਨੂੰ ਮਾਤ ਦੇ ਦੇਣਗੇ। ਪਰ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਅਕਾਲੀ ਦਲ ਵਿਧਾਇਕ ਇਥੋਂ ਬਣਦੇ ਆ ਰਹੇ ਹਨ ਅਤੇ ਇਸ ਸੀਟ ਨੂੰ ਅਕਾਲੀ ਦਲ ਤੋਂ ਮੁਕਤ ਕਰਵਾਉਣਾ ਸੀ। ਪਰ ਗੁਰਦੇਵ ਸੀ ਸਿਆਸਤ ਕਿੱਥੇ ਕੀ ਸੋਚਦੀ ਹੈ, ਉਹ ਇਸ ਬਾਰੇ ਦੱਸ ਨਹੀਂ ਸਕਦੇ।