ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਸਤਵੰਤ ਕੌਰ ਜਿਸ ਵੱਲੋਂ ਇਕ ਜੋਤ ਵਿਕਲਾਂਗ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ 3 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ 70 ਦੇ ਕਰੀਬ ਅੰਗਹੀਣ ਬੱਚੇ,ਨੌਜਵਾਨ ਅਤੇ ਉਮਰਦਰਾਜ਼ ਲੋਕ ਹਨ। 15 ਸਾਲ ਪਹਿਲਾਂ ਇਸ ਵਕਲਾਂਗ ਕੇਂਦਰ ਦੀ ਛੋਟੀ ਜਿਹੀ ਕਮਰੇ ਤੋਂ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਇਹ ਥਾਂ ਤਾਂ ਵੱਡੀ ਨਹੀਂ ਹੋਈ ਪਰ ਪਰਿਵਾਰ ਜ਼ਰੂਰ ਵੱਡਾ ਹੁੰਦਾ ਗਿਆ। ਇਸ ਕੇਂਦਰ ਦੇ ਵਿੱਚ ਬੱਚੇ ਜ਼ਿਆਦਾ ਅੰਗਹੀਣ ਹਨ ਜਾਂ ਫਿਰ ਸਪੈਸ਼ਲ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨਹੀਂ ਸੰਭਾਲ ਸਕੇ ਉਨ੍ਹਾਂ ਨੂੰ ਸਤਵੰਤ ਕੌਰ ਅਤੇ ਉਨ੍ਹਾਂ ਦਾ ਸਟਾਫ ਸਾਂਭਦਾ ਹੈ।
ਕੰਪਿਊਟਰ ਸਿਖਲਾਈ: ਇਸ ਕੇਂਦਰ ਦੀ ਮੁੱਖ ਸੰਚਾਲਕ ਸਤਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਉੱਤੇ ਬੋਝ ਬਣ ਸਕਣ ਉਹ ਆਤਮ ਨਿਰਭਰ ਬਣਨ। ਉਨ੍ਹਾਂ ਦੱਸਿਆ ਕਿ ਇਕ ਦਰਜਨ ਤੋਂ ਵੱਧ ਨੌਜਵਾਨ ਬੱਚੇ ਕੰਪਿਊਟਰ ਸਿੱਖ ਰਹੇ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਇੱਕ ਅਧਿਆਪਕ ਵੱਲੋਂ ਸਿਖਾਇਆ ਜਾ ਰਿਹਾ ਅਤੇ ਉਹ ਅਧਿਆਪਕ ਖੁਦ ਵੀ ਨੇਤਰਹੀਣ ਹੈ। ਉਹ ਇਨ੍ਹਾਂ ਨੇਤਰਹੀਣ ਬੱਚਿਆਂ ਨੂੰ ਕੰਪਿਊਟਰ ਸਿਖਾਉਂਦੇ ਨੇ, ਉਨ੍ਹਾਂ ਨੂੰ ਮੁਢਲੀ ਕੰਪਿਊਟਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕੰਪਿਊਟਰ ਸਿੱਖਣ ਆਏ ਪੰਕਜ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਨੇਤਰਹੀਣ ਹੋਣ ਦੇ ਬਾਵਜੂਦ ਕੰਪਿਊਟਰ ਸਿਖਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕੀਬੋਰਡ ਦਾ ਇਕੱਲਾ-ਇਕੱਲਾ ਅੱਖਰ ਕਿੱਥੇ ਹੈ ਉਹ ਦੱਸਿਆ ਗਿਆ ਹੁਣ ਉਨ੍ਹਾਂ ਨੂੰ ਯਾਦ ਹੋ ਚੁੱਕਾ ਹੈ ਅਤੇ ਇਹ ਸਭ ਸਾਫਟਵੇਅਰ ਦੀ ਮਦਦ ਦੇ ਨਾਲ ਸਪੀਕਰਾਂ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਵੀ ਕੋਈ ਉਹ ਆਖ਼ਰ ਟਾਈਪ ਕਰਦੇ ਹਨ ਤਾਂ ਉਸ ਅੱਖਰ ਦੀ ਆਵਾਜ਼ ਸਪੀਕਰ ਵਿੱਚ ਹੁੰਦੀ ਹੈ ਜਿਸ ਨੂੰ ਸੁਣ ਕੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਸਹੀ ਅੱਖਰ ਟਾਈਪ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਐਕਸਸਲ ਸਿੱਖ ਰਹੇ ਹਨ, ਪੰਕਜ ਨੇ ਦੱਸਿਆ ਕਿ ਉਸ ਦੇ ਕਈ ਸਾਥੀ ਕੰਪਿਊਟਰ ਸਿੱਖ ਕੇ ਨੌਕਰੀਆਂ ਲੱਗ ਚੁੱਕੇ ਹਨ ।
ਸੰਗੀਤ ਦੀ ਸਿਖਲਾਈ:ਸਤਵੰਤ ਕੌਰ ਨੇ ਦੱਸਿਆ ਕਿ ਅੰਗਹੀਣ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਵੀ ਉਨ੍ਹਾਂ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਗੀਤ ਸਿੱਖੇ ਬੱਚੇ ਆਤਮ ਨਿਰਭਰ ਬਣ ਰਹੇ ਹਨ ਅਤੇ ਉਹਨਾਂ ਦੇ ਵਿੱਚ ਹੁਨਰ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਬੱਚੇ ਨੂੰ ਜੋ ਪਸੰਦ ਹੈ ਉਹ ਉਸ ਦੇ ਮੁਤਾਬਿਕ ਹੀ ਸਿਖਲਾਈ ਲੈਂਦਾ ਹੈ ਉਨ੍ਹਾਂ ਦੱਸਿਆ ਕਿ ਕੋਈ ਪਿਆਨੋ ਨੂੰ ਬਜਾਉਂਦਾ ਹੈ ਅਤੇ ਕੋਈ ਢੋਲਕੀ ਵਜਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਹੁਨਰਮੰਦ ਕਰਨਾ ਹੈ ਉਨ੍ਹਾਂ ਕਿਹਾ ਇਸ ਤੋਂ ਇਲਾਵਾ ਬੱਚਿਆਂ ਨੂੰ ਆਰਟ ਵੀ ਸਿਖਾਈ ਜਾਂਦੀ ਹੈ। ਇਸੇ ਤਰ੍ਹਾਂ ਸਤਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 26 ਸਾਲ ਦੀ ਹੈ, ਉਹ ਆਰਟ ਐਂਡ ਕਰਾਫਟ ਸਿੱਖਦਾ ਹੈ, ਉਸ ਨੇ ਪਹਿਲਾ ਸਿੱਖਿਆ ਅਤੇ ਹੁਣ ਉਹ ਅੰਗਹੀਣ ਬੱਚਿਆਂ ਨੂੰ ਸਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਮਦਨ ਦਾ ਸਾਧਨ ਮਿਲ ਜਾਂਦਾ ਹੈ ਉਹ ਪ੍ਰਦਰਸ਼ਨੀ ਵਿੱਚ ਵੀ ਜਾਂਦੇ ਹਨ ਅਤੇ ਉਥੇ ਜਾ ਕੇ ਆਪਣੀ ਕਲਾ ਵਿਖਾਉਂਦੇ ਹਨ ਜਿਸਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਖਰੀਦ ਦੇ ਵੀ ਹਨ