ਲੁਧਿਆਣਾ:ਜ਼ਿਲ੍ਹੇ ਦੇ 75 ਸਾਲ ਦੇ ਬਾਬਾ ਸਤਨਾਮ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਮਿਸਾਲ ਬਣੇ ਹੋਏ ਹਨ। ਸਤਨਾਮ ਸਿੰਘ (Satnam Singh) ਦੀਆਂ ਵੀਡੀਓਜ਼ ਸੋਸ਼ਲ ਮੀਡੀਆ (Social media) ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਦੀਆਂ ਵੀਡੀਓਜ਼ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
75 ਸਾਲ ਦੇ ਸਤਨਾਮ ਸਿੰਘ ਕਿਤੇ ਲੋਕਾਂ ਦਾ ਭਰਿਆ ਟਰੱਕ ਖਿੱਚ ਰਹੇ ਹਨ ਅਤੇ ਕਿਤੇ ਦੰਦਾਂ ਨਾਲ ਭਾਰੀ ਪੱਥਰ ਦਾ ਸਮਾਨ ਚੁੱਕ ਰਹੇ ਹਨ। ਉਨ੍ਹਾਂ ਦਾ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਲੈਕੇ ਕਹਿਣੈ ਕਿ ਉਹ ਆਪਣੀ ਇਸ ਕਲਾ ਕਰਕੇ ਹੀ ਲੁਧਿਆਣਾ ਤੋਂ ਬੰਬੇ ਤੱਕ ਦਾ ਸਫਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਅੱਗੇ ਵੀ ਉਹ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।
ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਖਾਏ ਜਾਂਦੇ ਕਰਤੱਵਾਂ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜ੍ਹੀ (younger generation) ਜੋ ਨਸ਼ਿਆਂ ਵਿੱਚ ਪੈਕੇ ਆਪਣੀ ਜਵਾਨੀ ਖਰਾਬ ਕਰ ਰਹੀ ਹੈ ਉਨ੍ਹਾਂ ਨੂੰ ਸੇਧ ਦੇਣਾ ਹੈ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਸਿਹਤਮੰਤ ਸਰੀਰ ਬਣਾ ਸਕਣ।