ਲੁਧਿਆਣਾ:ਮਾਛੀਵਾੜਾ ਦੇ ਪਿੰਡ ਬੁਰਜ ਪਵਾਤ ਸਰਪੰਚਣੀ (Sarpanchni) ਜਸਵੀਰ ਕੌਰ ਦੇ ਪਤੀ ਜੋਗਾ ਸਿੰਘ ਵੱਲੋਂ ਸੋਸ਼ਲ ਮੀਡੀਆ ਉਤੇ ਵੀਡੀਓ ਜਾਰੀ ਕਰਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ।ਇਸ ਵੀਡੀਓ ’ਚ ਉਸ ਨੇ 2 ਵਿਅਕਤੀਆਂ ’ਤੇ ਇਲਜ਼ਾਮ ਲਗਾਇਆ ਕਿ ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰਨ ਨੂੰ ਮਜ਼ਬੂਰ ਹੋ ਰਿਹਾ ਹੈ। ਵੀਡੀਓ ਵਿਚ ਕਿਹਾ ਹੈ ਕਿ ਉਸ ਦੀ ਭੂਆ ਦਾ ਮੁੰਡਾ ਜੋਗਿੰਦਰ ਸਿੰਘ ਅਤੇ ਉਸ ਦੀ ਵਿਰੋਧੀ ਧਿਰ ਦੇ ਪੰਚ ਜੋਗਾ ਸਿੰਘ ਨੇ ਧੋਖਾਧੜੀ (Fraud) ਕੀਤੀ।
ਸਰਪੰਚਣੀ ਦੇ ਪਤੀ ਨੇ ਕੀਤੀ ਖੁਦਕੁਸ਼ੀ - Frau
ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਬੁਰਜ ਪਵਾਤ ਸਰਪੰਚਣੀ (Sarpanchni) ਜਸਵੀਰ ਕੌਰ ਦੇ ਪਤੀ ਜੋਗਾ ਸਿੰਘ ਵੱਲੋਂ ਸੋਸ਼ਲ ਮੀਡੀਆ ਉਤੇ ਵੀਡੀਓ ਜਾਰੀ ਕਰਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਵੀਡੀਓ ਵਿਚ ਕਿਹਾ ਹੈ ਕਿ ਉਸ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਸੀ।ਜਿਸ ਤੋਂ ਉਸ ਨੂੰ ਸਵਾ 3 ਲੱਖ ਰੁਪਏ ਇਕੱਤਰ ਹੋਏ ਸਨ।ਉਹ ਆਪਣੇ ਪਿੰਡ ਵਿਚ ਹੀ ਦੁਕਾਨ ਕਰਦੇ ਭੂਆ ਦੇ ਮੁੰਡੇ ਜੋਗਿੰਦਰ ਸਿੰਘ ਕੋਲ ਗਿਆ।ਬੈਂਕ ਦੀ ਲਿਮਿਟ ਅਦਾ ਕਰਨੀ ਹੈ ਅਤੇ ਕੁਝ ਸਮੇਂ ਲਈ ਇਹ ਸਵਾ 3 ਲੱਖ ਰੁਪਏ ਉਧਾਰ ਦੇ ਦੇਵੇ ਅਤੇ 4 ਦਿਨ ਬਾਅਦ ਉਸ ਨੂੰ ਵਾਪਸ ਦੇ ਦੇਵੇਗਾ। ਇਹ ਪੰਚਾਇਤੀ ਜ਼ਮੀਨ ਦੇ ਪੈਸੇ ਉਧਾਰ ਦੇਣ ਮੌਕੇ ਉਸ ਨਾਲ ਪਿੰਡ ਦਾ ਪੰਚਾਇਤ ਮੈਂਬਰ ਜੋਗਾ ਸਿੰਘ ਵੀ ਮੌਜੂਦ ਸੀ।
ਖ਼ੁਦਕੁਸ਼ੀ ਕਰਨ ਵਾਲੇ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਦੇ ਸਵਾ 3 ਲੱਖ ਰੁਪਏ ਉਸ ਕੋਲੋਂ ਲੈ ਤਾਂ ਲਏ ਪਰ ਹੁਣ ਉਸ ਨੂੰ ਵਾਪਸ ਕਰਨ ਤੋਂ ਇਨਕਾਰ ਕਰਨ ਲੱਗ ਪਿਆ।ਇਸ ਤੋਂ ਇਲਾਵਾ ਵੀਡੀਓ ’ਚ ਦੱਸਿਆ ਕਿ ਜੋਗਿੰਦਰ ਸਿੰਘ ਕੋਲ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕਬਜ਼ੇ ’ਚ ਕੀਤੀ ਹੈ।ਜਿਸ ਦਾ ਅਦਾਲਤ ਵਿਚ ਕੇਸ ਚੱਲਦਾ ਹੈ ਅਤੇ ਇਹ ਵਿਅਕਤੀ ਤੇ ਪੰਚਾਇਤ ਮੈਂਬਰ ਜੋਗਾ ਸਿੰਘ ਦੋਵੇਂ ਹੀ ਉਸ ਨੂੰ ਮਜ਼ਬੂਰ ਕਰ ਰਹੇ ਸਨ ਕਿ ਇਹ ਪੰਚਾਇਤੀ ਜ਼ਮੀਨ ਸਬੰਧੀ ਉਨ੍ਹਾਂ ਦੇ ਹੱਕ ਵਿਚ ਭੁਗਤੇ ਜਦਕਿ ਉਹ ਕਿਸੇ ਵੀ ਕੀਮਤ ’ਤੇ ਪੰਚਾਇਤੀ ਜ਼ਮੀਨ ਹੜੱਪਣ ਨਹੀਂ ਦੇਣਾ ਚਾਹੁੰਦੇ ਸਨ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸਰਪੰਚਣੀ ਦੇ ਪਤੀ ਜੋਗਾ ਸਿੰਘ ਨੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਦੋਵਾਂ ਹੀ ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਉਹ ਨਹਿਰ ਵਿਚ ਛਾਲ ਮਾਰ ਰਿਹਾ ਹੈ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਵਿਆਹੁਤਾ ਦੀ ਖੁਦਕੁਸ਼ੀ ਤੋਂ ਬਾਅਦ ਪਤੀ, ਸੱਸ ਤੇ ਸੁਹਰਾ ਗ੍ਰਿਫ਼ਤਾਰ