ਲੁਧਿਆਣਾ:ਲੁਧਿਆਣਾ ਵਿੱਚ ਬੀਤੇ ਦਿਨ੍ਹੀਂ ਕੂੜੇ ਦੇ ਡੰਪ ਕੋਲ ਇੱਕੋ ਹੀ ਪਰਿਵਾਰ ਦੇ 7 ਮੈਂਬਰਾਂ ਦੀ ਝੁੱਗੀ 'ਚ ਅੱਗ ਲੱਗਣ ਕਾਰਨ ਮੌਤ ਹੋ ਜਾਣ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮੋਨੀਟਰਿੰਗ ਟੀਮ ਕੂੜੇ ਦੇ ਡੰਪ ਤੇ ਪਹੁੰਚੀ। ਇਸ ਦੌਰਾਨ ਪੂਰੀ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਟੀਮ ਦੇ ਆਉਣ ਪਹਿਲਾਂ ਹੀ ਕੀਤੀ ਸਫਾਈ: ਟੀਮ ਦੀ ਆਮਦ ਤੋਂ ਪਹਿਲਾਂ ਹੀ ਨਗਰ ਨਿਗਮ ਨੇ ਕੂੜੇ ਦੇ ਡੰਪ ਤੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ, ਕਾਰਪੋਰੇਸ਼ਨ ਨੇ ਅਤੇ ਅਫ਼ਸਰਾਂ ਨੇ ਰਸਤਾ ਸਾਫ਼ ਕਰ ਦਿੱਤਾ ਪਰ ਕੂੜੇ ਦੇ ਡੰਪ ਨੂੰ ਲੱਗੀ ਅੱਗ ਨਹੀਂ ਬੁਝਾ ਸਕੇ ਜੋ ਐੱਨਜੀਟੀ ਨੂੰ ਵੀ ਖਟਕਦੀ ਵਿਖਾਈ ਦਿੱਤੀ। ਲੁਧਿਆਣਾ ਕੂੜੇ ਦੇ ਡੰਪ ਤੇ ਕਾਫੀ ਲੰਮੇ ਸਮੇਂ ਤੋਂ ਅੱਗ ਲੱਗੀ ਹੋਈ ਹੈ ਅਤੇ ਇਸ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਲੋਕਾਂ ਲਈ ਮੋਮਨ ਮੁਸੀਬਤ ਦਾ ਵੱਡਾ ਕਾਰਨ ਬਣਿਆ ਹੋਇਆ ਹੈ।
ਲੁਧਿਆਣਾ ਕੂੜਾ ਡੰਪ ਨੂੰ ਲੈ ਕੇ ਸੰਤ ਸੀਚੇਵਾਲ ਦਾ ਵੱਡਾ ਬਿਆਨ ਉਧਰ ਸਤਿਗੁਰੂ ਉਦੈ ਸਿੰਘ ਦੇ ਟਾਸਕ ਫੋਰਸ ਦੇ ਮੁਖੀ ਵੱਜੋਂ ਅਸਤੀਫ਼ਾ ਦੇਣ ਨੂੰ ਲੈ ਕੇ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਬਿਲਕੁਲ ਸਹੀ ਨੇ ਕਿਉਂਕਿ ਕੰਮ ਨਹੀਂ ਹੋ ਰਿਹਾ। ਇਸ ਸੰਬੰਧੀ ਜਦੋਂ ਸਥਾਨਕ ਲੋਕਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ 20 ਸਾਲ ਪਹਿਲਾਂ ਇਥੇ ਫੈਕਟਰੀਆਂ ਲਾਉਣ ਅਤੇ ਘਰ ਬਣਾਉਣ ਆਏ ਸਨ ਅਤੇ ਉਸ ਵੇਲੇ ਇੱਥੇ ਕੂੜੇ ਦਾ ਕੋਈ ਢੇਰ ਨਹੀਂ ਹੁੰਦਾ ਸੀ।
ਪਾਣੀ ਹੋਇਆ ਜ਼ਹਿਰੀਲਾ:ਪਰ ਡੇਅਰੀਆਂ ਤੋਂ ਕੂੜਾ ਲਿਆ ਕੇ ਇਧਰ ਸ਼ਿਫਟ ਕੀਤਾ ਗਿਆ। ਉਦੋਂ ਤੋਂ ਇੱਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਉਨ੍ਹਾਂ ਲਈ ਇੱਥੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਫ਼ਸਰ ਇੱਥੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ, ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦਾ ਦਫ਼ਤਰ ਹੀ ਇਸ ਕੂੜੇ ਦੇ ਡੰਪ ਤੇ ਬਣਾਉਣਾ ਚਾਹੀਦਾ ਹੈ।
ਲੁਧਿਆਣਾ ਕੂੜਾ ਡੰਪ ਨੂੰ ਲੈ ਕੇ ਸੰਤ ਸੀਚੇਵਾਲ ਦਾ ਵੱਡਾ ਬਿਆਨ ਉੱਥੇ ਹੀ ਦੂਜੇ ਪਾਸੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡਾ ਕੰਮ ਅਦਾਲਤ ਨੂੰ ਇਸ ਪੂਰੇ ਮਾਮਲੇ ਦੀ ਰਿਪੋਰਟ ਦੇਣਾ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ੁਰਮਾਨੇ ਲੱਗ ਚੁੱਕੇ ਹਨ। ਹਾਲਾਂਕਿ ਉਹ ਜੁਰਮਾਨੇ ਹਾਲੇ ਤੱਕ ਸਰਕਾਰਾਂ ਵੱਲੋਂ ਜਮ੍ਹਾ ਨਹੀਂ ਕਰਵਾਏ ਗਏ।
ਲੁਧਿਆਣਾ ਕੂੜਾ ਡੰਪ ਨੂੰ ਲੈ ਕੇ ਸੰਤ ਸੀਚੇਵਾਲ ਦਾ ਵੱਡਾ ਬਿਆਨ ਕਿਤੇ ਨਾ ਕਿਤੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ: ਪਰ ਇੱਥੇ ਕਿਤੇ ਨਾ ਕਿਤੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਹੈ ਜੋ ਆਮ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਹਮੇਸ਼ਾ ਜਦੋਂ ਵੀ ਆਉਂਦੇ ਨੇ ਤਾਂ ਕਾਰਵਾਈ ਦੀ ਸਿਫ਼ਾਰਿਸ਼ ਕਰਕੇ ਜਾਂਦੇ ਹਨ। ਉਹਨਾਂ ਕਿਹਾ ਕਿ ਜਦੋਂ ਚੋਣਾਂ ਹੋਣੀਆ ਸਨ ਉਦੋਂ ਵੀ ਉਨ੍ਹਾਂ ਨੇ ਇਹ ਕਿਹਾ ਸੀ ਕਿ ਸਰਕਾਰ ਦਾ ਪਹਿਲਾ ਫ਼ਰਜ਼ ਵਾਤਾਵਰਨ ਸਾਫ ਕਰਨਾ ਹੋਣਾ ਚਾਹੀਦਾ ਹੈ ਪਰ ਅਜਿਹਾ ਕੁਝ ਵੀ ਵਿਖਾਈ ਨਹੀਂ ਦੇ ਰਿਹਾ।
ਜਿਸ ਨੂੰ ਲੈ ਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੀ ਲੋਕ ਪੀੜਤ ਹਨ ਉਹ ਅੱਗੇ ਆਉਣ ਤੇ ਦਬਾਅ ਬਨਾਉਣ। ਉਹ ਸਹਿਯੋਗ ਦੇਣ ਉੱਥੇ ਹੀ ਦੂਜੇ ਪਾਸੇ ਐੱਨਜੀਟੀ ਮੋਨੀਟਰਿੰਗ ਕਮੇਟੀ ਦੇ ਮੁਖੀ ਸੇਵਾਮੁਕਤ ਜੱਜ ਪ੍ਰੀਤਮ ਪਾਲ ਸਿੰਘ ਨੇ ਕਿਹਾ ਕਿ ਨਗਰ ਨਿਗਮ ਕੰਮ ਕਰ ਰਹੀ ਹੈ। ਟਰੀਟਮੈਂਟ ਪਲਾਂਟ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਜੁਰਮਾਨੇ ਵੀ ਪਾਏ ਹਨ ਐੱਨਜੀਟੀ ਦੀ ਟੀਮ ਕਾਰਵਾਈ ਲਈ ਸਿਫ਼ਾਰਿਸ਼ ਕਰ ਸਕਦੀ ਹੈ ਪਰ ਕਾਰਵਾਈ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਇਲਾਕੇ ਦਾ ਮੁਆਇਨਾ ਕਰ ਰਹੇ ਹਾਂ ਅਤੇ ਇਸ ਸਬੰਧੀ ਰਿਪੋਰਟ ਅਦਾਲਤ ਨੂੰ ਭੇਜਾਂਗੇ।
ਇਹ ਵੀ ਪੜ੍ਹੋ:ਪ੍ਰਾਈਵੇਟ ਨੌਕਰੀ ਕਰਕੇ ਪਤਨੀ ਨੇ ਦਿੱਤਾ ਪਤੀ ਨੂੰ ਤਲਾਕ, ਸੜਕਾਂ ’ਤੇ ਘੁੰਮ ਨੌਜਵਾਨ ਕਰ ਰਿਹਾ ਇਹ ਮੰਗ