ਪੰਜਾਬ

punjab

ETV Bharat / state

Sant Seechewal Spoke on Sanjay Singh : ਸੰਸਦ ਮੈਂਬਰ ਸੰਜੇ ਸਿੰਘ ਦੀ ਕੀਤੀ ਸੰਤ ਸੀਚੇਵਾਲ ਨੇ ਹਮਾਇਤ, ਪੜ੍ਹੋ ਕੀ ਕਿਹਾ... - ਸੰਤ ਬਲਬੀਰ ਸਿੰਘ ਸੀਚੇਵਾਲ

ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਉੱਤੇ ਸੰਤ ਬਲਬੀਰ ਸਿੰਘ (Sant Seechewal Spoke on Sanjay Singh) ਸੀਚੇਵਾਲ ਨੇ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ।

Sant Balbir Singh Seechewal spoke on the arrest of MP Sanjay Singh
Sant Seechewal Spoke on Sanjay Singh : ਸੰਸਦ ਮੈਂਬਰ ਸੰਜੇ ਸਿੰਘ ਦੀ ਕੀਤੀ ਸੰਤ ਸੀਚੇਵਾਲ ਨੇ ਹਮਾਇਤ, ਪੜ੍ਹੋ ਕੀ ਕਿਹਾ...

By ETV Bharat Punjabi Team

Published : Oct 6, 2023, 6:36 PM IST

ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਲੁਧਿਆਣਾ :ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਇੱਕ ਸਕੂਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਮੌਕੇ ਸੰਸਦ ਮੈਂਬਰ ਨੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਦੀ ਸ਼ਲਾਘਾ ਕੀਤੀ। ਉਨ੍ਹਾਂ ਲੁਧਿਆਣਾ ਸਮੇਤ ਸਮੁੱਚੇ ਮਾਲਵਾ ਖੇਤਰ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰ ਰਹੇ ਬੁੱਢੇ ਨਾਲੇ ਦੀ ਸਫ਼ਾਈ ’ਤੇ ਜ਼ੋਰ ਦਿੰਦਿਆਂ ਹਫ਼ਤੇ ਵਿੱਚ ਇੱਕ ਵਾਰ ਲੁਧਿਆਣਾ ਆਉਣ ਦੀ ਗੱਲ ਆਖੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਬਾਰੇ ਕਿਹਾ ਕਿ ਇਹ ਅਫਸੋਸ ਜਾਹਿਰ ਕੀਤਾ ਕਿ ਕਿਸਾਨ ਕੁਦਰਤੀ ਸੋਮਿਆਂ ਦਾ ਨੁਕਸਾਨ ਕਰ ਰਹੇ ਹਨ। ਹਾਲਾਂਕਿ, ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਹੈ ਅਤੇ ਇਸ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ।

ਹੋਰ ਕੀ ਕਿਹਾ ਜਾ ਸਕਦਾ:ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ਼ ਈਡੀ ਦੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਅਦਾਲਤ ਪਹਿਲਾਂ ਹੀ ਇਸ ਮਾਮਲੇ ਵਿੱਚ ਏਜੰਸੀ ਤੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਅਜਿਹੀ ਸਥਿਤੀ ਵਿੱਚ ਹੋਰ ਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਸੰਜੇ ਸਿੰਘ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਕਿਸੇ ਆਗੂ ਕੋਲੋ ਕੁਝ ਬਰਾਮਦ ਨਹੀਂ ਹੋਇਆ, ਅਦਾਲਤ ਨੇ ਈਡੀ ਨੂੰ ਝਾੜ ਪਾਈ ਹੈ।


ਐੱਸਵਾਈਐੱਲ ਦੇ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਡਿੱਗ ਚੁੱਕਾ ਹੈ ਅਤੇ ਆਉਣ ਵਾਲੇ ਸਾਲਾਂ 'ਚ ਖੇਤੀ ਲਈ ਪਾਣੀ ਨਹੀਂ ਬਚੇਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਤੋਂ ਪਾਣੀ ਦਾ ਹਿੱਸਾ ਮੰਗਣ ਵਾਲੇ ਇਸ ਨੂੰ ਹੜ੍ਹਾਂ ਦਾ ਸਾਹਮਣਾ ਕਰਨ ਲਈ ਛੱਡ ਦਿੰਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ 17 ਮਿਲੀਅਨ ਕਿਉਸਿਕ ਏਕੜ ਪਾਣੀ ਚ 50 ਫ਼ੀਸਦੀ ਤੋਂ ਵਧੇਰੇ ਰਾਜਸਥਾਨ ਨੂੰ ਜਾਂਦਾ ਹੈ। ਬਾਕੀ 50 ਫ਼ੀਸਦੀ ਚੋਂ ਪਹਿਲਾਂ ਹੀ ਹਰਿਆਣਾ 50 ਫ਼ੀਸਦੀ ਲੇਂਜੰਦਾ ਹੈ ਅਜਿਹੇ ਵਿੱਚ ਪੰਜਾਬ ਦੇ ਕੋਲ ਪਾਣੀ ਹੀ ਨਹੀਂ ਹੈ, ਕੀ ਪੰਜਾਬ ਸਿਰਫ ਹੜ੍ਹ ਝੱਲਣ ਲਈ ਹੀ ਹੈ।

ABOUT THE AUTHOR

...view details