ਲੁਧਿਆਣਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਾਣਹਾਣੀ (Bikram Singh Majithia defamation case) ਮਾਮਲੇ ਵਿੱਚ ਅੱਜ ਸੰਜੇ ਸਿੰਘ ਲੁਧਿਆਣਾ ਜ਼ਿਲ੍ਹਾ ਅਦਾਲਤ (Sanjay Singh reached Ludhiana District Court) ਪੁੱਜੇ, ਕੇਸ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਣੀ ਹੋਈ ਹੈ, ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਅਦਾਲਤ ਉੱਤੇ ਭਰੋਸਾ ਹੈ। ਸੰਜੇ ਸਿੰਘ ਨੇ ਕਿਹਾ ਕਿ ਮੈਂ ਆਪਣੇ ਬਿਆਨ ਉੱਤੇ ਕਾਇਮ ਅੱਜ ਵੀ ਕਾਇਮ ਹਾਂ।
ਮਜੀਠੀਆ ਮਾਣਹਾਨੀ ਕੇਸ ਵਿੱਚ ਸੰਜੇ ਸਿੰਘ ਦੀ ਹੋਈ ਪੇਸ਼ੀ, ਸੰਜੇ ਸਿੰਘ ਨੇ ਕਿਹਾ ਮਜੀਠੀਆ ਖ਼ਿਲਾਫ਼ ਜੋ ਬੋਲਿਆ ਉਹ ਸਭ ਕੁੱਝ ਸੱਚ ਉਨ੍ਹਾਂ ਕਿਹਾ ਕਿ ਮਜੀਠੀਆ ਜ਼ਮਾਨਤ ਉੱਤੇ ਬਾਹਰ (Majithia is out on bail) ਹੈ ਉਹ ਹਾਲੇ ਕੇਸ ਵਿੱਚੋਂ ਬਰੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਸੀ ਉਹ ਸੱਚ ਕਿਹਾ ਸੀ ਅਤੇ ਭਾਰਤ ਦਾ ਸੰਵਿਧਾਨ ਸਾਨੂੰ ਸੱਚ ਬੋਲਣ ਦੀ ਇਜਾਜ਼ਤ ਦਿੰਦਾ ਹੈ ਇਸ ਕਰਕੇ ਮੈਂ ਅੱਜ ਵੀ ਆਪਣੇ ਬਿਆਨ ਉੱਤੇ ਕਾਇਮ ਹਾਂ।
ਸੰਜੇ ਸਿੰਘ ਨੂੰ ਚੋਣਾਂ ਲੈਕੇ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਹ ਤਿਆਰ ਹਨ। ਗੁਜਰਾਤ ਦੇ ਵਿੱਚ ਪੁਲ ਟੁੱਟਣ ਦੇ ਮੁੱਦੇ (Issues of bridge collapse in Gujarat) ਉੱਤੇ ਉਨ੍ਹਾਂ ਬੋਲਦਿਆਂ ਕਿਹਾ ਕਿ 5 ਦਿਨ ਪਹਿਲਾਂ ਹੀ ਉਸ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਜਿਹੜੇ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਏ ਉਹ ਉਨ੍ਹਾਂ ਦੇ ਨਾਲ ਖੜੇ ਨੇ। ਨਾਲ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲਗਾਇਆ ਜਾ ਕੇ ਪੁੱਲ ਟੁੱਟਣ ਵਿੱਚ ਕਿਸ ਦੀ ਗਲਤੀ ਸੀ।
ਇਹ ਵੀ ਪੜ੍ਹੋ:ਵਾਲਮਿਕਿ ਅਤੇ ਸੰਤ ਸਮਾਜ ਵੱਲੋਂ ਕੀਤਾ ਗਿਆ ਰੋਡ ਜਾਮ, ਵਾਲਮਿਕਿ ਤੀਰਥ ਦੀਆਂ ਐੱਲਈਡੀ ਨੂੰ ਲੈਕੇ ਭਖਿਆ ਵਿਵਾਦ
ਇਸ ਮੌਕੇ ਪਰਾਲੀ ਦਾ ਧੂੰਆਂ ਦਿੱਲੀ ਪੁੱਜਣ ਦੇ ਸਵਾਲ (question of straw smoke reaching Delhi) ਦਾ ਸੰਜੇ ਸਿੰਘ ਨੇ ਜਵਾਬ ਦਿੱਤਾ ਕੇ ਇਸ ਵਾਰ ਪਿਛਲੇ ਸਾਲਾਂ ਨਾਲੋਂ ਧੂਆਂ ਘੱਟ ਵੇਖਣ ਨੂੰ ਮਿਲਿਆ ਹੈ।