ਪੰਜਾਬ

punjab

ETV Bharat / state

ਸਾਹਨੇਵਾਲ ਏਅਰਪੋਰਟ ਦੇ ਮੈਨੇਜਰ ਨੂੰ ਆਇਆ ਧਮਕੀ ਭਰਿਆ ਫੋਨ, ਪੁਲਿਸ ਨੇ ਵਧਾਈ ਸੁਰੱਖਿਆ - ਧਮਕੀ ਭਰਿਆ ਫੋਨ

18 ਫਰਵਰੀ ਨੂੰ ਸਾਹਨੇਵਾਲ ਏਅਰਪੋਰਟ ਦੇ ਸਹਾਇਕ ਮੈਨੇਜਰ ਪਵਨ ਕੁਮਾਰ ਨੂੰ ਇਕ ਧਮਕੀ ਭਰਿਆ ਫੋਨ ਆਉਣ ਤੋਂ ਬਾਅਦ ਪੁਲਿਸ ਨੇ 2 ਮਾਰਚ ਯਾਨੀ ਕਿ ਲੰਘੀ ਰਾਤ ਨੂੰ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਾਹਨੇਵਾਲ ਏਅਰਪੋਰਟ ਦੇ ਮੈਨੇਜਰ ਨੂੰ ਆਇਆ ਧਮਕੀ ਭਰਿਆ ਫੋਨ, ਪੁਲਿਸ ਨੇ ਵਧਾਈ ਸੁਰੱਖਿਆ
ਸਾਹਨੇਵਾਲ ਏਅਰਪੋਰਟ ਦੇ ਮੈਨੇਜਰ ਨੂੰ ਆਇਆ ਧਮਕੀ ਭਰਿਆ ਫੋਨ, ਪੁਲਿਸ ਨੇ ਵਧਾਈ ਸੁਰੱਖਿਆ

By

Published : Mar 3, 2021, 9:04 PM IST

ਲੁਧਿਆਣਾ: 18 ਫ਼ਰਵਰੀ ਨੂੰ ਸਾਹਨੇਵਾਲ ਏਅਰਪੋਰਟ ਦੇ ਸਹਾਇਕ ਮੈਨੇਜਰ ਪਵਨ ਕੁਮਾਰ ਨੂੰ ਇੱਕ ਧਮਕੀ ਭਰਿਆ ਫੋਨ ਆਉਣ ਤੋਂ ਬਾਅਦ ਪੁਲਿਸ ਨੇ 2 ਮਾਰਚ ਯਾਨੀ ਕਿ ਲੰਘੀ ਰਾਤ ਨੂੰ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਵਿੱਚ ਪੁਲਿਸ ਪਵਨ ਕੁਮਾਰ ਸਹਾਇਕ ਮੈਨੇਜਰ ਨੂੰ ਸ਼ਿਕਾਇਤਕਰਤਾ ਬੁਲਾ ਰਹੀ ਹੈ। ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ 505, 506, 507 ਅਤੇ 182 ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ 18 ਫਰਵਰੀ ਨੂੰ ਨਵਦੀਪ ਨਵੀ ਨਾਂਅ ਦੇ ਵਿਅਕਤੀ ਵੱਲੋਂ ਫੋਨ ਤੋਂ ਧਮਕੀ ਦਿੱਤੀ ਸੀ ਕਿ ਸਾਹਨੇਵਾਲ ਉੱਤੇ ਆਉਣ ਵਾਲੀਆਂ 4 ਉਡਾਣਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ, ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਓ।

ਦੱਸਿਆ ਜਾ ਰਿਹਾ ਹੈ ਕਿ ਫੋਨ ਕਰੀਬ 3: 45 ਵਜੇ ਕੀਤੀ ਗਿਆ ਸੀ ਅਤੇ ਫੋਨ ਕਰਨ ਵਾਲੇ ਨੇ ਆਪਣਾ ਨਾਂਅ ਨਵਦੀਪ ਉਰਫ ਨਵੀ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕਾਲ ਜਾਅਲੀ ਨਿਕਲੀ।

ਸਾਹਨੇਵਾਲ ਏਅਰਪੋਰਟ ਮੈਨੇਜਮੈਂਟ ਦੀ ਵੈਬਸਾਈਟ 'ਤੇ ਦਿੱਤੇ ਗਏ ਨੰਬਰ ਉੱਤੇ ਇਹ ਕਾਲ ਪ੍ਰਾਪਤ ਹੋਈ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਸਾਹਨੇਵਾਲ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ। ਪੁਲਿਸ ਨੇ ਡੋਗ ਸਕੁਐਡ ਦੀ ਮਦਦ ਨਾਲ ਹਵਾਈ ਅੱਡੇ ਦੀ ਤਲਾਸ਼ੀ ਲਈ ਪਰ ਕੁਝ ਪਤਾ ਨਾ ਲੱਗਣ 'ਤੇ ਜਾਂਚ ਕੀਤੀ ਗਈ ਅਤੇ ਇਸ ਨੂੰ ਦੇਖਦੇ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਮਿਆਦ ਨਕਲੀ ਦੇ ਤੌਰ ਉੱਤੇ ਚਲਾ ਗਿਆ।

ABOUT THE AUTHOR

...view details