ਜਗਰਾਉਂ: ਗਰੀਬ, ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਆਸ਼ਰਮ ਬਣਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਰਹਿਣ ਲਈ ਛੱਤ ਦਿੱਤੀ ਜਾ ਸਕੇ। ਜਗਰਾਉਂ ਦੇ ਪਿੰਡ ਚੌਂਕੀਮਾਨ ਨੇੜੇ ਬੇਸਹਾਰਾ ਬੱਚਿਆ ਲਈ ਇੱਕ ਬਾਲ ਘਰ ਹੈ ਜਿਸ ਦਾ ਨਾਂਅ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਬਾਲ ਘਰ ਆਸ਼ਰਮ ਹੈ।
ਇਸ ਆਸ਼ਰਮ ਵਿੱਚ ਨਵੇਂ ਜੰਮੇ ਬੱਚਿਆ ਤੋਂ ਲੈ ਕੇ ਹਰ ਉਮਰ ਬੱਚੇ ਰਹਿ ਰਹੇ ਹਨ। 20 ਸਾਲ ਪਹਿਲਾਂ ਇਹ ਆਸ਼ਰਮ ਸਵਾਮੀ ਸ਼ੰਕਰਾਨੰਦ ਭੂਰੀ ਵਾਲੇ ਨੇ ਆਪਣੇ ਗੁਰੂ ਸਵਾਮੀ ਗੰਗਾ ਨੰਦ ਜੀ ਦੀ ਯਾਦ ਵਿੱਚ ਬਣਾਇਆ ਸੀ। ਇਸ ਆਸ਼ਰਮ ਵਿੱਚ ਨਵ ਜੰਮੇ ਬੱਚਿਆ ਲਈ ਪੰਘੂੜਾ ਰੱਖਿਆ ਹੋਇਆ ਹੈ ਅਤੇ ਇੱਥੇ ਬੱਚਿਆ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਮਹਿਸੂਸ ਨਾ ਹੋਵੇ।
ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਬਾਲ ਘਰ ਆਸ਼ਰਮ ਦੀ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਇਹ ਬੇਸਹਾਰਾ ਬੱਚਿਆ ਦਾ ਘਰ ਹੈ ਜਿੱਥੇ ਬੱਚਿਆਂ ਦੀ ਹਰ ਚੀਜ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਉਹ ਮਾਪੇ ਵੀ ਆਪਣੇ ਬੱਚਿਆ ਨੂੰ ਛਡ ਦਿੰਦੇ ਹਨ ਜਿਨ੍ਹਾਂ ਦੇ ਘਰ ਦੀ ਹਾਲਾਤ ਖਰਾਬ ਹੁੰਦੀ ਬਾਅਦ ਵਿੱਚ ਇੱਥੋ ਆ ਕੇ ਆਪਣੇ ਬੱਚੇ ਮੁੜ ਲੈ ਜਾਂਦੇ ਹਨ