ਲੁਧਿਆਣਾ: ਸਾਹਨੇਵਾਲ ਢੰਡਾਰੀ ਪੁੱਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਅਕਾਲੀ ਦਲ ਦੇ ਲੁਧਿਆਣਾ ਤੋਂ ਮੀਤ ਪ੍ਰਧਾਨ ਤੇ ਉਸ ਦੇ ਭਰਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦਰਅਸਲ, ਸਾਹਨੇਵਾਲ ਤੋਂ 65 ਸਾਲਾ ਅਕਾਲੀ ਨੇਤਾ ਦਰਸ਼ਨ ਸਿੰਘ ਆਪਣੇ ਬਿਮਾਰ ਭਰਾ ਨਿਰਮਲ ਸਿੰਘ ਨੂੰ ਹਸਪਤਾਲ ਤੋਂ ਲੈਣ ਗਏ ਸਨ।