ਪੰਜਾਬ

punjab

ETV Bharat / state

ਅਕਾਲੀ-ਬਸਪਾ ਗੱਠਜੋੜ ਨੇ ਸਾਂਸਦ ਬਿੱਟੂ ਤੇ ਕੇਂਦਰੀ ਮੰਤਰੀ ਪੁਰੀ ਖਿਲਾਫ਼ ਖੋਲ੍ਹਿਆ ਮੋਰਚਾ

ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਹਰਦੀਪ ਪੁਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਖਿਲਾਫ਼ ਕੀਤੀ ਬਿਆਨਬਾਜੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਜਿਸ ਦੇ ਚਲਦੇ ਰਾਏਕੋਟ ਵਿਖੇ ਅਕਾਲੀ-ਬਸਪਾ ਗੱਠਜੋੜ ਨੇ ਉਨ੍ਹਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਬਸਪਾ ਦੇ ਹਲਕਾ ਪ੍ਰਧਾਨ ਹਰਦੇਵ ਸਿੰਘ ਧਾਲੀਆਂ ਦੀ ਅਗਵਾਈ ਵਿੱਚ ਰਾਏਕੋਟ ਦੇ ਡੀ.ਐਸ.ਪੀ ਸੁਖਨਾਜ਼ ਸਿੰਘ ਨੂੰ ਮੰਗ ਪੱਤਰ ਦੇ ਕੇ ਉਕਤ ਆਗੂਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।

ਅਕਾਲੀ-ਬਸਪਾ ਗੱਠਜੋੜ ਨੇ ਸਾਂਸਦ ਬਿੱਟੂ ਤੇ ਕੇਂਦਰੀ ਮੰਤਰੀ ਪੁਰੀ ਖਿਲਾਫ਼ ਖੋਲਿਆ ਮੋਰਚਾ
ਅਕਾਲੀ-ਬਸਪਾ ਗੱਠਜੋੜ ਨੇ ਸਾਂਸਦ ਬਿੱਟੂ ਤੇ ਕੇਂਦਰੀ ਮੰਤਰੀ ਪੁਰੀ ਖਿਲਾਫ਼ ਖੋਲਿਆ ਮੋਰਚਾ

By

Published : Jun 21, 2021, 8:58 PM IST

ਲੁਧਿਆਣਾ:ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਹਰਦੀਪ ਪੁਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਖਿਲਾਫ਼ ਕੀਤੀ ਬਿਆਨਬਾਜੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਜਿਸ ਦੇ ਚਲਦੇ ਰਾਏਕੋਟ ਵਿਖੇ ਅਕਾਲੀ-ਬਸਪਾ ਗੱਠਜੋੜ ਨੇ ਉਨ੍ਹਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਬਸਪਾ ਦੇ ਹਲਕਾ ਪ੍ਰਧਾਨ ਹਰਦੇਵ ਸਿੰਘ ਧਾਲੀਆਂ ਦੀ ਅਗਵਾਈ ਵਿੱਚ ਰਾਏਕੋਟ ਦੇ ਡੀ.ਐਸ.ਪੀ ਸੁਖਨਾਜ਼ ਸਿੰਘ ਨੂੰ ਮੰਗ ਪੱਤਰ ਦੇ ਕੇ ਉਕਤ ਆਗੂਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਮੌਕੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਵਿੱਚ ਸਮਝੌਤਾ ਹੋਇਆ ਹੈ। ਉਸ ਤੋਂ ਬਾਅਦ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਖਾਸ ਤੌਰ ਕਰ ਅਨੁਸੂਚਿਤ ਜਾਤੀ ਵਰਗਾਂ ਨੂੰ ਲਗਾਤਾਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਕਿ ਐਸ.ਸੀ.ਭਾਈਚਾਰੇ ਨੂੰ ਗੈਰ-ਪੰਥਕ ਦੱਸ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਇੱਕ ਯੋਜਨਾਬੱਧ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਕਾਲੀ-ਬਸਪਾ ਗੱਠਜੋੜ ਨੇ ਸਾਂਸਦ ਬਿੱਟੂ ਤੇ ਕੇਂਦਰੀ ਮੰਤਰੀ ਪੁਰੀ ਖਿਲਾਫ਼ ਖੋਲਿਆ ਮੋਰਚਾ

ਉਨ੍ਹਾਂ ਆਖਿਆ ਕਿ ਉਕਤ ਆਗੂਆਂ ਨੇ ਪਵਿੱਤਰ ਤੇ ਅਪਵਿੱਤਰ ਦਾ ਮੁੱਦਾ ਖੜ੍ਹਾ ਕਰਕੇ ਜਾਤ-ਪਾਤ ਨੂੰ ਬੜ੍ਹਾਵਾ ਦਿੱਤਾ ਹੈ, ਜਦਕਿ ਗੁਰੂ ਸਾਹਿਬਾਨਾਂ ਨੇ ਇੰਨਾਂ ਸਦੀਆਂ ਤੋਂ ਲਤਾੜੇ ਲੋਕਾਂ ਨੂੰ ਹੀ ਸਿੱਖੀ ਦੇ ਰਾਹੀਂ ਮਾਣ ਬਖਸਿਆ ਤੇ ਜਾਤ-ਪਾਤ ਦਾ ਖਾਤਮਾ ਕੀਤਾ।

ਇਹ ਵੀ ਪੜ੍ਹੋ:Punjab Congress Conflict: ਸਿੱਧੂ ਸਰਕਾਰ ’ਚ ਰਹਿ ਕਿਉਂ ਨਹੀਂ ਬਦਲ ਸਕੇ ਸਿਸਟਮ: ਬਿੱਟੂ

ਇਸ ਮੌਕੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਖ਼ਿਲਾਫ਼ ਐੱਸਸੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡੀ.ਐਸ.ਪੀ ਰਾਏਕੋਟ ਸੁਖਨਾਜ ਸਿੰਘ ਨੇ ਆਖਿਆ ਕਿ ਅਕਾਲੀ ਬਸਪਾ ਆਗੂਆਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ। ਉਸ ਸਬੰਧ ਵਿੱਚ ਕਾਨੂੰਨੀ ਪੱਖਾਂ ਨੂੰ ਦੇਖਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details