ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਇੱਕ ਲੁਧਿਆਣਾ ਵਿੱਚ ਬੈਠਕ ਕੀਤੀ ਗਈ। ਜਿਸ ਵਿੱਚ ਬਿਕਰਮ ਮਜੀਠੀਆ ਦਲਜੀਤ ਸਿੰਘ ਚੀਮਾ ਮਹੇਸ਼ਇੰਦਰ ਗਰੇਵਾਲ ਸਣੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਹਨ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸ ਦੇ ਕੰਮ ਤੇ ਇਲਜ਼ਾਮ ਲਾਏ।
ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਲੋਕਾਂ ਵਿਚ ਸਰਕਾਰ ਦੇ ਖਿਲਾਫ ਰੋਸ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਹੁਣ ਪੈਰਾਸ਼ੂਟ ਕੈਨਡੀਨੇਟ ਲਿਆ ਰਹੀ ਹੈ। ਕਿਉਕਿ ਕਾਗਰਸ ਨੂੰ ਆਪਣੇ ਕੰਮਾ ਤੇ ਵਿਸ਼ਵਾਸ ਨਹੀ ਹੈ। ਚਾਰ ਹਲਕੇ ਚ ਬਾਈ ਚੋਣ ਹੋ ਰਹੀ ਹੈ ਉਹਨਾ ਚ ਸਾਰੇ ਕੈਨੀਡੀਨੇਟ ਸਭ ਬਾਹਰ ਦੇ ਨੇ ਹਰ ਕੋਈ ਵਖ ਵਖ ਹਲਕੇ ਦਾ ਹੈ। ਤੇ ਕਿਹਾ ਕਿ ਕਾਂਗਰਸ ਸਰਕਾਰ ਦਾਖੇ ਦੀ ਜਨਤਾ ਨੂੰ ਧੋਖਾ ਦੇਣ ਲਈ ਪੈਰਾਸ਼ੂਟ ਕੈਡੀਨੇਟ ਦੀ ਵਰਤੋ ਕਰ ਰਹੀ ਹੈ।
ਮਜੀਠੀਆ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਪਿੰਡ ਈਸੇਵਾਲ ਦੇ ਸ਼ਹੀਦਾਂ ਨਾਲ ਧੋਖਾ ਕਰ ਰਹੇ ਹਨ। ਉਹਨਾ ਨੇ ਕਿਹਾ ਸੀ ਕਿ ਈਸੇਵਾਲ ਨੂੰ ਮੋਡਰਨ ਪਿੰਡ ਬਣਾਉਣਗੇ ਇਸ ਲਈ ਹਜਾਰਾ ਰੁਪਏ ਦੀ ਗਾਰਟ ਵੀ ਮੰਗ ਕੀਤੀ ਸੀ।.
ਮਜੀਠਿਆ ਨੇ ਕਾਂਗਰਸ ਦੇ ਵਾਅਦਿਆਂ ਨੂੰ ਯਾਦ ਕਰਵਾਇਆ ਗਿਆ ਕਿ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਤੇ ਉਹਨਾ ਚੋ ਕੋਈ ਵੀ ਵਾਅਦਾ ਪੁਰਾ ਹਜੇ ਤੱਕ ਨਹੀ ਕੀਤਾ।