ਪੰਜਾਬ

punjab

ETV Bharat / state

ਵੈਂਟੀਲੇਟਰ ਲਗਾ ਕੀਤਾ ਅਨੋਖਾ ਪ੍ਰਦਰਸ਼ਨ, ਕਿਹਾ- ਲੋਕਾਂ ਦਾ ਖ਼ੂਨ ਚੂਸ ਰਹੀ ਸਰਕਾਰ - ਲੁਧਿਆਣਾ ਸਮਾਜ ਸੇਵੀ

ਲੁਧਿਆਣਾ ਨਗਰ ਨਿਗਮ ਨੇ ਘਰ ਵਿੱਚ ਪਾਲਤੂ ਜਾਨਵਰ ਰੱਖਣ ਲਈ ਇੱਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ, ਇਸ ਨਿਯਮ ਤਹਿਤ ਪਾਲਤੂ ਜਾਨਵਰ ਪਾਲਣ ਵਾਲੇ ਹਰ ਸਾਲ ਨਿਗਮ ਨੂੰ 400 ਰੁਪਏ ਜਮਾਂ ਕਰਵਾਉਣਾ ਪਵੇਗਾ, ਜਿਸ ਦੇ ਖ਼ਿਲਾਫ਼ ਸਮਾਜ ਸੇਵੀ ਨੇ ਇਸ ਕਾਨੂੰਨ ਦਾ ਨਾਟਕੀ ਢੰਗ ਵਿਰੋਧ ਕੀਤਾ ਹੈ।

Ludhiana Municipal Corporation
Ludhiana Municipal Corporation

By

Published : Jun 30, 2020, 4:50 PM IST

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਨਗਰ ਨਿਗਮ ਨੇ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨਾਂ ਨੂੰ ਝਟਕਾ ਦਿੰਦਿਆ ਇੱਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਪਾਲਤੂ ਜਾਨਵਰ ਪਾਲਣ ਵਾਲੇ ਨੂੰ ਹਰ ਸਾਲ ਨਿਗਮ ਨੂੰ 400 ਰੁਪਏ ਜਮਾਂ ਕਰਵਾਉਣਾ ਪਵੇਗਾ, ਜਿਸ ਨੂੰ ਲੈ ਕੇ ਲੁਧਿਆਣਾ ਦੇ ਸਮਾਜ ਸੇਵੀ ਸੱਚਾ ਯਾਦਵ ਵੱਲੋਂ ਨਾਟਕੀ ਢੰਗ ਨਾਲ ਇਸ ਦਾ ਵਿਰੋਧ ਕੀਤਾ ਗਿਆ।

ਵੈਂਟੀਲੇਟਰ ਲਗਾ ਕੀਤਾ ਅਨੋਖਾ ਪ੍ਰਦਰਸ਼ਨ, ਕਿਹਾ- ਲੋਕਾਂ ਦਾ ਖ਼ੂਨ ਚੂਸ ਰਹੀ ਸਰਕਾਰ

ਸੱਚਾ ਯਾਦਵ ਵੈਂਟੀਲੇਟਰ 'ਤੇ ਪੈ ਕੇ ਕਾਰਪੋਰੇਸ਼ਨ ਦਫ਼ਤਰ ਅੱਗੇ ਟੈਕਸਾਂ ਦਾ ਵਿਰੋਧ ਕਰਦੇ ਵਿਖਾਈ ਦਿੱਤੇ। ਸੱਚਾ ਯਾਦਵ ਨੇ ਕਿਹਾ ਕਿ ਕੋਈ ਵੀ ਸਰਕਾਰ ਹੋਵੇ ਲੋਕਾਂ ਦੀ ਭਲਾਈ ਦੀ ਥਾਂ ਉਨ੍ਹਾਂ ਦਾ ਖੂਨ ਚੂਸ ਰਹੀ ਹੈ।

ਵਿਰੋਧ ਪ੍ਰਦਰਸ਼ਨ ਕਰਦਿਆਂ ਗੌਰਵ ਕੁਮਾਰ ਉਰਫ ਸੱਚਾ ਯਾਦਵ ਨੇ ਕਿਹਾ ਕਿ ਅੱਜ ਦੇਸ਼ ਕੋਰੋਨਾ ਵਰਗੀ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਰਕਾਰਾਂ, ਲੁਧਿਆਣਾ ਨਗਰ ਨਿਗਮ ਟੈਕਸ ਵਧਾਈ ਜਾ ਰਹੇ ਹਨ, ਜਿਸ ਨਾਲ ਆਮ ਜਨਤਾ ਵੈਂਟੀਲੇਟਰ 'ਤੇ ਆ ਗਈ ਹੈ

ਇਹ ਵੀ ਪੜੋ:ਮੁੰਬਈ ਦੇ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਾਕਿ ਤੋਂ ਆਏ ਫ਼ੋਨ ਤੋਂ ਬਾਅਦ ਵਧਾਈ ਸੁਰੱਖਿਆ

ਉਨ੍ਹਾਂ ਕਿਹਾ ਕਿ ਹਰ ਆਦਮੀ ਨੂੰ ਟੈਕਸ ਦੇਣ ਜ਼ਰੂਰੀ ਹਨ ਪਰ ਇਨ੍ਹਾਂ ਟੈਕਸਾਂ ਦੇ ਬਦਲੇ ਆਮ ਆਦਮੀ ਨੂੰ ਸਹੂਲਤ ਵੀ ਮਿਲਣੀ ਚਾਹੀਦੀ ਹੈ। ਸੱਚਾ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਕਿਸੇ ਇੱਕ ਸਰਕਾਰ ਜਾਂ ਪਾਰਟੀ ਦੇ ਖ਼ਿਲਾਫ਼ ਨਹੀਂ ਸਗੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਖ਼ਿਲਾਫ਼ ਹੈ। ਸੱਚਾ ਯਾਦਵ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ।

ABOUT THE AUTHOR

...view details