ਲੁਧਿਆਣਾ : ਲੁਧਿਆਣਾ ਦੇ ਪਿੰਡ ਸੇਖੇਵਾਲ ਦੇ ਸਰਕਾਰੀ ਸਕੂਲ ਦੀ ਕੱਚੀ ਅਧਿਆਪਕਾ ਗਗਨਦੀਪ ਕੌਰ ਵੱਲੋਂ ਇੱਕ ਖੁਦਕੁਸ਼ੀ ਪੱਤਰ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਗਿਆ ਹੈ। ਇਸ ਪੱਤਰ ਵਿੱਚ ਅਧਿਆਪਕਾ ਨੇ ਇਲਜਾਮ ਲਗਾਏ ਹਨ ਕਿ ਉਸਨੂੰ ਵਾਧੂ ਕੰਮ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਇਸ ਕਰਕੇ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦੀ ਹੈ ਅਤੇ ਉਸ ਨੂੰ ਮਹਿਜ਼ 6 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਬੀਤੇ 10 ਸਾਲ ਤੋਂ ਉਹ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ, ਪ੍ਰਾਇਮਰੀ ਕਲਾਸ ਨੂੰ ਪੜਾਉਣ ਤੋਂ ਬਾਅਦ ਉਸ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਵਾਧੂ ਕਲਾਸਾਂ ਲਗਾਵੇ। ਜਦੋਂ ਕਿ ਉਸਦੇ ਦੋ ਛੋਟੇ ਬੱਚੇ ਹਨ, ਉਨ੍ਹਾਂ ਦਾ ਵੀ ਉਹ ਪਾਲਣ ਪੋਸ਼ਣ ਕਰਦੀ ਹੈ। ਘਰ ਜਾਕੇ ਉਸ ਸਿਲਾਈ ਕਢਾਈ ਦਾ ਕੰਮ ਕਰਦੀ ਹੈ, ਤਾਂ ਉਸਦੇ ਘਰ ਦਾ ਖਰਚਾ ਚੱਲਦਾ ਹੈ।
ਲੁਧਿਆਣਾ ਦੇ ਸਰਕਾਰੀ ਸਕੂਲ ਦੀ ਕੱਚੀ ਅਧਿਆਪਕਾ ਨੇ ਲਿਖਿਆ ਖੁਦਕੁਸ਼ੀ ਪੱਤਰ, ਕਿਹਾ-ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਪਰੇਸ਼ਾਨ - ਲੁਧਿਆਣਾ ਦੇ ਪਿੰਡ ਸੇਖੇਵਾਲ ਦੇ ਸਰਕਾਰੀ ਸਕੂਲ
ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੀ ਕੱਚੀ ਅਧਿਆਪਕ ਨੇ ਖੁਦਕੁਸ਼ੀ ਪੱਤਰ ਲਿਖ ਕੇ ਕਈ ਇਲਜਾਮ ਲਗਾਏ ਹਨ। ਅਧਿਆਪਕਾ ਨੇ ਕਿਹਾ ਹੈ ਕਿ ਉਸਨੂੰ ਵਾਧੂ ਕਲਾਸ ਲਾਉਣ ਅਤੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਅਧਿਆਪਕਾ ਨੂੰ ਮੀਡੀਆ ਤੋਂ ਕੀਤਾ ਦੂਰ :ਅਧਿਆਪਕਾ ਵੱਲੋਂ ਲਿਖਿਆ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਜਦੋਂ ਮੀਡੀਆ ਅਧਿਆਪਕ ਗਗਨਦੀਪ ਨਾਲ ਗੱਲਬਾਤ ਕਰਨ ਲਈ ਪਹੁੰਚੇ ਤਾਂ ਅਧਿਆਪਕ ਉਸਨੂੰ ਬਾਂਹ ਤੋਂ ਫੜ ਕੇ ਨਾਲ ਲੈ ਗਏ। ਮੀਡੀਆ ਨਾਲ ਗੱਲਬਾਤ ਕਰਨ ਤੋਂ ਉਸਨੂੰ ਰੋਕ ਦਿੱਤਾ ਗਿਆ ਅਤੇ ਕਿਹਾ ਕਿ ਜ਼ਿਲਾ ਸਿੱਖਿਆ ਅਫਸਰ ਦੇ ਨਾਲ ਉਸਦੀ ਗੱਲਬਾਤ ਕਰਵਾਈ ਜਾ ਰਹੀ ਹੈ। ਜਦੋਂ ਕਿ ਪੀੜਿਤ ਅਧਿਆਪਕਾ ਆਪਣਾ ਦਰਦ ਮੀਡਿਆ ਅੱਗੇ ਵੀ ਬਿਆਨ ਕਰਨਾ ਚਾਹੁੰਦੀ ਸੀ, ਪਰ ਸਕੂਲ ਪ੍ਰਸ਼ਾਸਨ ਦੇ ਦਬਾਓ ਦੇ ਚੱਲਦੇ ਆ ਉਸ ਨੂੰ ਮੀਡੀਆ ਤੋਂ ਦੂਰ ਕੀਤਾ ਜਾ ਰਿਹਾ ਹੈ। ਅਧਿਆਪਕ ਨੇ ਕਿਹਾ ਕਿ ਉਹ ਮਿਹਨਤ ਕਰਦੇ ਹਨ ਪਰ ਉਨ੍ਹਾਂ ਉੱਤੇ ਨੌਕਰੀ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਹੀ ਨਹੀਂ ਇਸ ਤੋਂ ਇਲਾਵਾ ਉਸਨੂੰ ਤੰਗ ਕੀਤਾ ਜਾਂਦਾ ਹੈ।
- Punjab Floods: 19 ਜ਼ਿਲ੍ਹਿਆਂ ਦੇ 1438 ਪਿੰਡ ਹੜ੍ਹ ਨਾਲ ਪ੍ਰਭਾਵਿਤ, 38 ਜਾਨਾਂ ਗਈਆਂ, 15 ਜਖ਼ਮੀ, 2 ਲਾਪਤਾ
- ਮੁੱਖ ਮੰਤਰੀ ਨੇ ਨਕੋਦਰ 'ਚ ਲਾਲ ਬਾਦਸ਼ਾਹ ਦੇ ਮੇਲੇ 'ਚ ਸੰਗਤ ਨਾਲ ਕੀਤੀ ਸ਼ਿਰਕਤ
- Punjab Police Action: ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫਤਾਰ; ਪਿਸਤੌਲ ਬਰਾਮਦ
ਪੁਲਿਸ ਨੇ ਵੀ ਰੱਖਿਆ ਪੱਖ :ਖੁਦਕੁਸ਼ੀ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਵੀ ਪਹੁੰਚ ਗਈ ਅਤੇ ਪੁਲਿਸ ਨੇ ਕਿਹਾ ਕਿ ਅਧਿਆਪਕ ਘਰੇਲੂ ਪ੍ਰੇਸ਼ਾਨੀ ਕਰਕੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦੀ ਹੈ। ਇਸ ਕਰਕੇ ਉਸਨੇ ਅਜਿਹਾ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਕੂਲ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਹੈ। ਉਸਦੀ ਗੱਲ ਸੀਨੀਅਰ ਸਿਖਿਆ ਅਫਸਰਾਂ ਦੇ ਨਾਲ ਕਰਵਾਈ ਜਾ ਰਹੀ ਹੈ। ਅਸੀਂ ਪੱਖ ਜਾਨਣ ਲਈ ਇੱਥੇ ਪਹੁੰਚੇ ਸਨ। ਪਰ ਇਸ ਤਰਾਂ ਦੀ ਕੋਈ ਗੱਲ ਨਹੀਂ ਹੈ। ਉਹ 10 ਸਾਲ ਤੋਂ ਪੱਕੀ ਨਹੀਂ ਹੋ ਸਕੀ ਹੈ, ਇਸ ਕਰਕੇ ਪਰੇਸ਼ਾਨ ਰਹਿੰਦੀ ਹੈ। ਆਪਣੇ ਗੁਬਾਰ ਕੱਢਣ ਲਈ ਉਸਨੇ ਜੋ ਪੱਧਰ ਲਿਖਿਆ ਉਸ ਵਿੱਚ ਉਸਨੇ ਗਲਤੀ ਨਾਲ ਖੁਦਖੁਸ਼ੀ ਸ਼ਬਦ ਦੀ ਵਰਤੋਂ ਕਰਨ ਲਈ ਹੈ।