ਲੁਧਿਆਣਾ :ਲੁਧਿਆਣਾ ਦਾ ਆਰਯੂਬੀ (ਰੇਲਵੇ ਅੰਡਰ ਬ੍ਰਿਜ) ਪੱਖੋਵਾਲ ਰੋਡ 15 ਅਗਸਤ ਤੋਂ ਸ਼ੁਰੂ ਹੋ ਜਾਵੇਗਾ। ਇਹ ਦਾਅਵਾ ਅੰਡਰ ਬ੍ਰਿਜ ਦਾ ਜਾਇਜ਼ਾ ਲੈਣ ਆਏ ਲੁਧਿਆਣਾ ਪੱਛਮੀ ਤੋਂ ਐੱਮਐੱਲਏ ਗੁਰਪ੍ਰੀਤ ਗੋਗੀ ਨੇ ਕੀਤਾ ਹੈ। ਉਨ੍ਹਾ ਕਿਹਾ ਕਿ ਅਸੀਂ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕੇ 3 ਮਹੀਨੇ ਵਿੱਚ ਇਹ ਪ੍ਰੋਜੈਕਟ ਪੂਰਾ ਕਰ ਦੇਵਾਂਗੇ ਅਤੇ ਕਹਿਣ ਮੁਤਾਬਿਕ ਅਸੀਂ ਇਸ ਨੂੰ ਲਗਭਗ ਮੁਕੰਮਲ ਕਰ ਲਿਆ ਹੈ। ਹੁਣ 15 ਅਗਸਤ ਨੂੰ ਇਸ ਅੰਡਰ ਬ੍ਰਿਜ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਅਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਲੁਧਿਆਣਾ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਆ ਰਹੇ ਹਨ। ਐੱਮਐੱਲਏ ਨੇ ਕਿਹਾ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਨ੍ਹਾ ਤੋਂ ਹੀ ਇਸ ਦੀ ਸ਼ੁਰੂਆਤ ਕਰਵਾ ਲਾਈਏ। ਉਨ੍ਹਾ ਕਿਹਾ ਕਿ ਅਸੀਂ ਇਸ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ। ਅਸੀਂ ਕੰਮ ਰੋਕਿਆ ਨਹੀਂ ਹੈ ਸਗੋਂ ਜਦੋਂ ਕੰਮ ਪੂਰਾ ਹੋ ਜਾਵੇਗਾ ਅਤੇ ਲੋਕਾਂ ਲਈ ਖੋਲ੍ਹ ਦੇਵਾਂਗੇ।
15 ਅਗਸਤ ਤੋਂ ਸ਼ੁਰੂ ਹੋ ਜਾਵੇਗਾ RUB ਪੱਖੋਵਾਲ ਰੋਡ, ਲੁਧਿਆਣਾ ਦੇ ਆਪ ਵਿਧਾਇਕ ਨੇ ਕੀਤਾ ਦਾਅਵਾ
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਤੋਂ ਆਰਯੂਬੀ ਪੱਖੋਵਾਲ ਰੋਡ ਸ਼ੁਰੂ ਹੋ ਜਾਵੇਗਾ। ਕੈਬਨਿਟ ਮੰਤਰੀ ਹਰਜੌਤ ਬੈਂਸ ਉਦਘਾਟਨ ਕਰ ਸਕਦੇ ਹਨ।
ਕਾਂਗਰਸ ਲਿਆਈ ਸੀ ਪ੍ਰੋਜੈਕਟ :ਦਰਅਸਲ ਇਸ ਪ੍ਰੋਜੇਕਟ ਨੂੰ ਕਾਂਗਰਸ ਵੇਲੇ ਲਿਆਂਦਾ ਗਿਆ ਸੀ ਪਰ ਉਨ੍ਹਾ ਵੱਲੋਂ ਇਸ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਇਸਨੂੰ ਪੂਰਾ ਕਰਨ ਦੀਆਂ ਕਈ ਤਰੀਕਾਂ ਨਿਕਲ ਚੁੱਕੀਆਂ ਸਨ। ਆਖਿਰਕਾਰ ਹੁਣ ਆਪ ਸਰਕਾਰ ਨੇ ਆ ਕੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ। ਵਿਧਾਇਕ ਨੇ ਕਿਹਾ ਕਿ ਉਹ ਖੁਦ ਰੋਜ਼ਾਨਾ 2 ਵਾਰ ਇਸ ਆਰਯੂਬੀ ਦਾ ਜਾਇਜ਼ਾ ਲੈਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿੰਨੇ ਵਿੱਚ ਇਸ ਦਾ ਬਜਟ ਪਾਸ ਕੀਤਾ ਗਿਆ ਸੀ। ਇਸ ਵਿੱਚ ਜੋ ਘਪਲਾ ਕੀਤਾ ਗਿਆ ਹੈ, ਉਸਦੀ ਵੀ ਜਾਂਚ ਕੀਤੀ ਜਾਵੇਗੀ।
ਕਾਂਗਰਸ ਨੇ ਪੂਰੇ ਨੀ ਕੀਤੇ ਪ੍ਰੋਜੈਕਟ : ਇਸ ਅੰਡਰ ਪਾਸ ਦੇ ਨਾਲ ਰੇਲਵੇ ਓਵਰ ਬ੍ਰਿਜ ਵੀ ਬਣਾਇਆ ਜਾ ਰਿਹਾ ਹੈ, ਜਿਸਨੂੰ ਆਉਣ ਵਾਲੇ ਦੋ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪ੍ਰੋਜੈਕਟ ਤਾਂ ਲਿਆਂਦੇ ਪਰ ਉਨ੍ਹਾ ਨੂੰ ਪੂਰਾ ਨਹੀਂ ਕੀਤਾ, ਸਗੋਂ ਲੋਕਾਂ ਨੂੰ ਖੱਜਲ ਖੁਆਰ ਕੀਤਾ ਹੈ। ਐੱਮਐੱਲਏ ਨੇ ਕਿਹਾ ਕਿ ਇਸ ਦਾ ਨਕਸ਼ਾ ਵੀ ਸਹੀ ਨਹੀਂ ਪਾਸ ਕੀਤਾ ਗਿਆ। ਓਵਰ ਬ੍ਰਿਜ ਹੀ ਸਿਰਫ ਬਣਾਉਣ ਦੀ ਲੋੜ ਸੀ ਪਰ ਅਸੀਂ ਟਰੈਫਿਕ ਪੁਲਿਸ ਨਾਲ ਮਿਲ ਕੇ ਇਸ ਦਾ ਹੱਲ ਵੀ ਕੱਢਿਆ ਹੈ।