ਲੁਧਿਆਣਾ: ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਪਾਰਟੀ ਪ੍ਰਧਾਨ ਦੀ ਕਾਲ ਉਤੇ ਸਾਬਕਾ ਵਿਧਾਇਕ ਐਸਆਰ ਕਲੇਰ ਦੀ ਅਗਵਾਈ ਵਿਚ ਵੱਡੇ ਪੱਧਰ ਤੇ ਰੋਸ਼ ਮੁਜਾਹਰਾ ਕੀਤਾ ਤੇ ਕੈਪਟਨ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਜਗਰਾਉਂ ਐਸਆਰ ਕਲੇਰ ਨੇ ਕਿਹਾ ਕਿ ਕੈਪਟਨ ਦੱਸਣ ਕਿ ਉਸ ਦੀ ਸਰਕਾਰ ਨੇ ਆਪਣੇ 4 ਸਾਲ ਤੋਂ ਵੀ ਵੱਧ ਕਾਰਜਕਾਲ ਵਿੱਚ ਕਿਹੜੇ ਵਾਅਦੇ ਪੂਰੇ ਕੀਤੇ।
ਅਕਾਲੀ ਦਲ ਵੱਲੋਂ ਰੋਸ ਮੁਜ਼ਾਹਰਾ - ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ
ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਪਾਰਟੀ ਪ੍ਰਧਾਨ ਦੀ ਕਾਲ ਉਤੇ ਸਾਬਕਾ ਵਿਧਾਇਕ ਐਸਆਰ ਕਲੇਰ ਦੀ ਅਗਵਾਈ ਵਿਚ ਵੱਡੇ ਪੱਧਰ 'ਤੇ ਰੋਸ਼ ਮੁਜਾਹਰਾ ਕੀਤਾ ਤੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਗੁਟਕਾ ਸਾਹਿਬ ਉਤੇ ਹੱਥ ਰੱਖ ਝੂਠੇ ਵਾਅਧੇ ਕਰਨ ਵਾਲੀ ਸਰਕਾਰ ਦਾ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਪੰਜਾਬ ਵਿਚੋਂ ਨਸ਼ਾ ਕਿੰਨਾ ਕਾ ਖ਼ਤਮ ਹੋਇਆ ਹੈ ਤੇ ਕਿਸਾਨਾਂ ਦਾ ਕਰਜ਼ਾ ਕਿੰਨਾ ਮਾਫ਼ ਹੋਇਆ। ਕਿੰਨੇ ਪੰਜਾਬੀਆਂ ਨੂੰ ਨੌਕਰੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਬੱਸ ਕੁਛ ਮਹੀਨੇ ਦਾ ਸਮਾਂ ਰਹਿ ਗਿਆ ਇਸ ਸਰਕਾਰ ਦਾ ਫੇਰ ਸਾਡੀ ਸਰਕਾਰ ਬਣਨ ਤੇ ਅਸੀਂ ਲੋਕਾਂ ਦੇ ਅਧੁਰੇ ਕੰਮ ਕਰ ਦੱਸਾਂਗੇ ਕਿ ਕੰਮ ਕਿਵੇ ਹੁੰਦੇ ਨੇ।
ਉਨ੍ਹਾਂ ਇਸ ਮੌਕੇ ਮੋਦੀ ਸਰਕਾਰ ਨੂੰ ਵੀ ਕੋਸਦਿਆਂ ਆਖਿਆ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਅੱਜ ਦੇਸ਼ ਤ੍ਰਾਹ ਤ੍ਰਾਹ ਕਰ ਰਿਹੈ। ਕਿਸਾਨ ਵੀਰਾਂ ਦੇ ਦਿੱਲੀ ਵਿੱਚ ਲਾਏ ਡੇਰੇ ਇਸ ਗੱਲ ਦੀ ਗਵਾਹੀ ਹਨ ਕਿ ਗ਼ਲਤ ਕਾਨੂੰਨ ਪਾਸ ਕਰ ਕੇ ਦੇਸ਼ ਦਾ ਹਾਲ ਇਸ ਮੋਦੀ ਨੇ ਕੀਤਾ ਹੋਇਆ ਹੈ ਉਸੇ ਤਰ੍ਹਾਂ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਏਗਾ।