ਚੰਨ 'ਤੇ ਤਿਰੰਗਾ ਲਹਿਰਾਉਣ ਵਾਲਾ ਭਾਰਤ ਹੋਵੇਗਾ ਦੂਜਾ ਦੇਸ਼ ਲੁਧਿਆਣਾ: ਦੇਸ਼ ਨੂੰ ਚੰਦਰਯਾਨ 3 ਦੀ ਸਫਲਤਾ ਤੋਂ ਕਾਫੀ ਉਮੀਦਾਂ ਹਨ, ਜੋ ਅੱਜ ਸ਼ਾਮ 6 ਵਜੇ ਦੇ ਕਰੀਬ ਚੰਦ 'ਤੇ ਸਾਫਟ ਲੈਂਡਿੰਗ ਕਰੇਗਾ ਅਤੇ ਚੰਦ 'ਤੇ ਤਿਰੰਗਾ ਲਹਿਰਾਏਗਾ। ਜੇਕਰ ਇਸ ਚ ਕੋਈ ਤਕਨੀਕੀ ਖ਼ਾਮੀ ਆਉਂਦੀ ਹੈ ਤਾਂ 27 ਅਗਸਤ ਤੱਕ ਇਸ ਦੀ ਲੈਂਡਿੰਗ ਟਾਲੀ ਜਾ ਸਕਦੀ ਹੈ। ਇਸਰੋ ਦਾ ਇਹ ਡ੍ਰੀਮ ਪ੍ਰੋਜੇਕਟ ਹੈ, ਜਿਸ 'ਚ ਚੰਦਰਯਾਨ 3 ਵਿਕਰਮ ਨੂੰ ਲੈਂਡ ਕਰਵਾਏਗਾ।
ਮਿਸ਼ਨ ਸਫ਼ਲ ਹੋਣ 'ਤੇ ਮਿਲ ਸਕਦਾ ਕਰੋੜਾਂ ਦਾ ਵਪਾਰ: ਉਧਰ ਚੰਦਰਯਾਨ 2 ਮਿਲੀ ਅਸਫ਼ਲਤਾ ਕਰਕੇ ਪੂਰੇ ਦੇਸ਼ ਦੀਆਂ ਦਿਲ ਦੀਆਂ ਧੜਕਣ ਵਧ ਗਈਆਂ ਹਨ। ਇਨ੍ਹਾਂ ਹੀ ਨਹੀਂ ਭਾਰਤ ਦੇ ਇਸ ਪ੍ਰੋਜੇਕਟ 'ਤੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮਿਸ਼ਨ 'ਤੇ 600 ਕਰੋੜ ਰੁਪਏ ਦੇ ਕਰੀਬ ਦਾ ਖਰਚਾ ਆਇਆ ਹੈ। ਇਸਰੋ ਆਪਣੇ ਕੇਂਦਰ ਤੋਂ ਸ਼ਾਮ 5:20 ਮਿੰਟ 'ਤੇ ਸਿੱਧਾ ਪ੍ਰਸਾਰਨ ਸ਼ੁਰੂ ਕਰ ਦੇਵੇਗਾ। ਚੰਦਰਯਾਨ 3 ਜੇਕਰ ਅੱਜ ਸਹੀ ਲੈਂਡ ਹੁੰਦਾ ਹੈ ਤਾਂ ਇਹ ਭਾਰਤ ਨੂੰ ਕਰੋੜਾਂ ਰੁਪਏ ਦਾ ਵਪਾਰ ਦੇਵੇਗਾ ਕਿਉਂਕਿ ਰੂਸ, ਅਮਰੀਕਾ, ਜਪਾਨ ਅਤੇ ਸਾਊਥ ਕੋਰੀਆ ਵੀ ਚੰਨ 'ਤੇ ਅਪਣਾ ਬੇਸ ਬਣਾਉਣ ਦੀ ਤਿਆਰੀ ਕਰ ਰਹੇ ਹਨ। ਭਾਰਤ ਜੇਕਰ ਅੱਜ ਇਤਿਹਾਸ 'ਚ ਆਪਣਾ ਨਾਂ ਦਰਜ ਕਰ ਲੈਂਦਾ ਹੈ ਤਾਂ ਵਿਸ਼ਵ 'ਚ ਮੋਹਰੀ ਦੇਸ਼ ਬਣ ਜਾਵੇਗਾ।
ਚੰਦਰਮਾ 'ਤੇ ਪਾਣੀ ਸਮੇਤ ਹੋਰ ਚੀਜ਼ਾਂ 'ਤੇ ਖੋਜ : ਇਸਰੋ 'ਚ ਪੜ੍ਹੇ ਅਤੇ ਚੰਦਰਯਾਨ-2 ਮਿਸ਼ਨ 'ਚ ਸ਼ਾਮਲ ਵਿਗਿਆਨੀ ਦਿਵਯਾਂਸ਼ੂ ਪੋਦਾਰ ਨੇ ਕਿਹਾ ਕਿ ਇਹ ਮਿਸ਼ਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਅਤੇ ਚੰਦਰਮਾ 'ਤੇ ਦੇਸ਼ ਦੀ ਸ਼ਕਤੀ ਵਧਾਏਗਾ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਚੰਦਰਮਾ 'ਤੇ ਅੱਜ ਸਾਫਟ ਲੈਂਡਿੰਗ ਕਰੇਗਾ। ਇਸ ਦੌਰਾਨ ਚੰਦਰਮਾ 'ਤੇ ਪਾਣੀ ਸਮੇਤ ਹੋਰ ਚੀਜ਼ਾਂ 'ਤੇ ਖੋਜ ਹੋਵੇਗੀ। ਹਾਲਾਂਕਿ ਜੇਕਰ ਲੈਂਡਿੰਗ 'ਚ ਕੁਝ ਦਿੱਕਤ ਆਉਂਦੀ ਹੈ ਤਾਂ 27 ਅਗਸਤ ਨੂੰ ਦੂਜੀ ਕੋਸ਼ਿਸ਼ ਹੋਵੇਗੀ, ਨਹੀਂ ਤਾਂ ਇੱਕ ਚੰਦਰ ਦਿਨ ਜੋ ਕਿ ਦੋਵੇਂ 28 ਹੈ, ਦੀ ਉਡੀਕ ਕੀਤੀ ਜਾਵੇਗੀ।
ਮਿਸ਼ਨ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਦਿੱਤੀ: ਇਸ ਤੋਂ ਇਲਾਵਾ ਇਹ ਚੰਦਰਮਾ ਦੇ ਦੱਖਣੀ ਪਾਸੇ ਦਾ ਪਹਿਲਾ ਮਿਸ਼ਨ ਹੋਵੇਗਾ। ਜਿਸ 'ਤੇ ਰੂਸੀ ਮਿਸ਼ਨ ਲੈਂਡ ਕਰਨ 'ਚ ਅਸਫਲ ਰਿਹਾ ਅਤੇ ਕਰੈਸ਼ ਹੋ ਗਿਆ। ਹਾਲਾਂਕਿ ਭਾਰਤੀ ਵਿਗਿਆਨੀਆਂ ਨੇ ਚੰਦਰਯਾਨ-2 ਤੋਂ ਬਹੁਤ ਕੁਝ ਸਿੱਖਿਆ ਹੈ। ਬੱਚਿਆਂ ਨੂੰ ਰਾਕੇਟ ਸਾਇੰਸ ਦੀ ਸਿਖਲਾਈ ਦੇਣ ਵਾਲੇ ਦਿਵਯਾਂਸ਼ੂ ਪੋਦਾਰ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕੇ ਚੰਦਰਯਾਨ 2 ਦੇ ਅਸਫਲ ਹੋਣ ਦੇ ਕਾਰਨਾਂ ਦੀ ਤਾਂ ਗੱਲ ਨਹੀਂ ਕੀਤੀ ਜਾ ਸਕਦੀ ਪਰ ਇਨ੍ਹਾਂ ਜਰੂਰ ਹੈ ਕੇ ਕੋਸ਼ਿਸ਼ ਹੀ ਤੁਹਾਨੂੰ ਸਫਲਤਾ ਦਵਾਉਂਦੀ ਹੈ। ਉਨ੍ਹਾਂ ਕਿਹਾ ਕੇ ਉਹ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਵੀ ਆਪਣੇ ਪੁਲਾੜ ਬਾਰੇ ਖੋਜ ਕਰਨ ਅਤੇ ਪੜ੍ਹਨ ਦੀ ਅਪੀਲ ਕਰੇਗਾ।