ਪੰਜਾਬ

punjab

ETV Bharat / state

ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਫੌਜ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ - ਰੋਬੋਟ ਨੂੰ ਪੂਰੀ ਤਰ੍ਹਾਂ ਆਟੋਮੈਟਿਕ ਬਣਾਇਆ ਗਿਆ

ਲੁਧਿਆਣਾ ਦੇ ਪੰਜਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਵੱਲੋਂ ਇੱਕ ਅਜਿਹਾ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਫੌਜ ਦੇ ਕਾਫ਼ੀ ਕੰਮ ਆ ਸਕਦਾ ਹੈ।

ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ
ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ

By

Published : Apr 18, 2022, 5:54 PM IST

Updated : Apr 18, 2022, 7:39 PM IST

ਲੁਧਿਆਣਾ: ਲੁਧਿਆਣਾ ਦੇ ਪੰਜਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਵੱਲੋਂ ਇੱਕ ਅਜਿਹਾ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਫੌਜ ਦੇ ਕਾਫ਼ੀ ਕੰਮ ਆ ਸਕਦਾ ਹੈ। ਲੁਧਿਆਣਾ ਦੇ ਰਹਿਣ ਵਾਲੇ ਭਵਿਆ ਜੈਨ ਨੇ ਦੋ ਮਹੀਨਿਆਂ ਵਿੱਚ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਸ ਰੋਬੋਟ ਨੂੰ ਵਿਸ਼ੇਸ਼ ਤੌਰ 'ਤੇ ਫੌਜ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਦੁਸ਼ਮਣ ਇਲਾਕੇ 'ਚ ਜਾ ਕੇ ਇਹ ਰੋਬੋਟ ਅਸਾਨੀ ਨਾਲ ਉਥੋਂ ਦੀਆਂ ਜਾਣਕਾਰੀ ਆਪਣੀ ਫੌਜ ਤੱਕ ਪਹੁੰਚਾ ਸਕੇ।

ਰੋਬੋਟ ਦੀ ਖਾਸੀਅਤ:ਰੋਬੋਟ ਤਿਆਰ ਕਰਨ ਵਾਲੇ ਵਿਦਿਆਰਥੀ ਨੇ ਦੱਸਿਆ ਕਿ ਇਹ ਰੋਬੋਟ ਪੂਰੀ ਤਰ੍ਹਾਂ ਐਪ ਦੇ ਨਾਲ ਚਲਦਾ ਹੈ ਇਸ 'ਚ ਵਿਸ਼ੇਸ਼ ਤੌਰ 'ਤੇ 360 ਡਿਗਰੀ ਐਂਗਲ ਵਾਲਾ ਹਾਈ ਡੈਫਿਨੇਸ਼ਨ ਕੈਮਰਾ ਵੀ ਲਗਾਇਆ ਗਿਆ ਇਸ ਤੋਂ ਇਲਾਵਾ ਇਸ ਰੋਬੋਟ ਦੇ ਵਿੱਚ ਇਕ ਹੱਥ ਵੀ ਬਣਾਇਆ ਗਿਆ ਜੋ ਦੁਸ਼ਮਣ ਇਲਾਕੇ ਦੇ ਵਿਚ ਜਾ ਕੇ ਕੋਈ ਵੀ ਛੋਟੀ ਚੀਜ਼ ਚੁੱਕ ਸਕਦਾ ਹੈ ਇਸ ਰੋਬੋਟ ਨੂੰ ਪੂਰੀ ਤਰ੍ਹਾਂ ਆਟੋਮੈਟਿਕ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਖ਼ਾਸ ਤੌਰ ਤੇ ਫ਼ੌਜ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ।

ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ

ਇੰਡੀਆ ਬੁੱਕ ਆਫ ਰਿਕਾਰਡ 'ਚ ਨਾਂ ਦਰਜ:ਪੰਜਵੀਂ ਜਮਾਤ ਦੇ ਇਸ ਵਿਦਿਆਰਥੀ ਨੇ ਮਹਿਜ਼ ਛੋਟੀ ਜਿਹੀ ਉਮਰ ਵਿੱਚ ਹੀ ਆਪਣਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾ ਲਿਆ ਹੈ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਉਸ ਨੇ ਦੋ ਮਹੀਨੇ ਲਗਾਏ ਅਤੇ ਉਸ ਦੇ ਪਹਿਲੇ ਹੀ ਪ੍ਰਾਜੈਕਟ ਦੀ ਇੰਨੀ ਸ਼ਲਾਘਾ ਹੋਈ ਕਿ ਥੋੜ੍ਹੇ ਸਮਾਂ ਪਹਿਲਾ ਉਸ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰ ਲਿਆ ਗਿਆ। ਜਿਸ ਤੋਂ ਉਹ ਕਾਫੀ ਖੁਸ਼ ਹੈ ਅਤੇ ਉਸ ਨੂੰ ਉਮੀਦ ਹੈ ਕਿ ਅੱਗੇ ਜਾ ਕੇ ਉਹ ਇਸ ਖੇਤਰ ਦੇ ਵਿੱਚ ਹੋਰ ਉਪਲੱਬਧੀਆਂ ਹਾਸਿਲ ਕਰੇਗਾ।

ਮਾਤਾ ਪਿਤਾ ਬਹੁਤ ਖੁਸ਼:ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਕਾਫ਼ੀ ਖ਼ੁਸ਼ ਵਿਖਾਈ ਦੇ ਰਹੇ ਹਨ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਦੇ ਵਿਚ ਵਿਸ਼ੇਸ਼ ਰੁਚੀ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਇਸੇ ਖੇਤਰ ਦੇ ਵਿੱਚ ਪਾਇਆ ਉਧਰ ਭਵਿਆ ਨੂੰ ਇਹ ਸਿਖਲਾਈ ਦੇਣ ਵਾਲੀ ਅਧਿਆਪਕਾ ਨੇ ਦੱਸਿਆ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਸ ਦਾ ਨਾਂ ਦਰਜ ਹੋਇਆ ਹੈ। ਜਿਸ ਦੀ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿਉਂਕਿ ਉਸ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜੋ ਫੌਜ ਦੇ ਕਾਫੀ ਕੰਮ ਆ ਸਕੇਗਾ।

ਇਹ ਵੀ ਪੜ੍ਹੋ:-ਰਾਮੋਜੀ ਫਿਲਮ ਸਿਟੀ 'ਚ 21 ਅਪ੍ਰੈਲ ਤੋਂ 5 ਜੂਨ ਤੱ ਹੋਲੀਡੇ ਕਾਰਨੀਵਲ, ਜਾਣੋ ਖ਼ਾਸੀਅਤਾਂ

Last Updated : Apr 18, 2022, 7:39 PM IST

ABOUT THE AUTHOR

...view details