ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਦਰਅਸਲ ਪੁਲਿਸ ਨੇ ਮੋਬਾਇਲ ਸਨੈਚਰ (Mobile Snatcher) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਇਹ ਲੁਟੇਰਾ ਵੱਖਰੇ ਤਰੀਕਿਆਂ ਨਾਲ ਮੋਬਾਇਲ ਦੀ ਲੁੱਟ (Robbery of mobile) ਕਰਦਾ ਸੀ। ਖਾਸਤੌਰ ਉੱਤੇ ਬਜ਼ੁਰਗ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ । ਪੁਲਿਸ ਮੁਤਾਬਿਕ ਲੁਟੇਰਾ ਬੁਜ਼ੁਰਗ ਵਿਅਕਤੀਆਂ ਨੂੰ ਕਹਿੰਦਾ ਸੀ ਕਿ ਬਜੁਰਗ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਅਤੇ ਉਹਨਾਂ ਦੇ ਮੋਬਾਇਲ ਵਿੱਚ ਪਹਿਲਾਂ ਹੀ ਉਸ ਦਾ ਨੰਬਰ ਦਰਜ ਹੈ । ਅਤੇ ਮੋਬਾਇਲ ਦਿਖਾਉਣਾ ਨੂੰ ਕਹਿ ਕੇ ਮੋਬਾਇਲ ਲੈ ਕੇ ਫ਼ਰਾਰ (Run away with mobile) ਹੋ ਜਾਂਦਾ ਸੀ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਪੁਲਿਸ ਕਮਿਸ਼ਨਰ (Joint Commissioner of Police) ਨਰਿੰਦਰ ਭਾਰਗਵ ਨੇ ਦੱਸਿਆ ਕਿ ਅਜੀਬੋ ਗਰੀਬ ਤਰੀਕੇ ਨਾਲ ਲੁੱਟ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਜ਼ੁਰਗਾਂ ਨੂੰ ਨਿਸ਼ਾਨਾਂ ਬਣਾਉਂਦਾ ਸੀ। ਅਤੇ ਉਸ ਕੋਲੋਂ 13 ਮੋਬਾਈਲ ਫੋਨ ਬਰਾਮਦ (13 mobile phones recovered) ਕੀਤੇ ਹਨ।