ਲੁਧਿਆਣਾ: ਪੰਜਾਬ ਦੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਤੇ ਹੁਣ ਸਨੈਚਰਾਂ ਨੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੇ ਵਿੱਚ ਥਾਣਾ ਮੋਤੀ ਨਗਰ ਅਧੀਨ ਇੱਕ ਐਨ. ਆਰ .ਆਈ ਨਾਰਵੇ ਦੇ ਵਸਨੀਕ ਇਸਪਿਨ (Norwegian youth ispin) ਤੋਂ ਸਨੈਚਰਾਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਜਿਸ ਦੀ ਸ਼ਿਕਾਇਤ ਉਸ ਨੇ ਦਰਜ ਕਰਵਾਈ ਹੈ।
ਮੋਟਰਸਾਈਕਲ ਸਵਾਰ ਲੁਟੇਰੇ:ਉਸ ਨੇ ਦੱਸਿਆ ਕਿ ਮੋਬਾਇਲ ਦੇ ਕਵਰ ਦੇ ਵਿਚ ਉਸ ਦਾ ਕ੍ਰੈਡਿਟ ਕਾਰਡ (Credit card in mobile cover) ਵੀ ਸੀ ਜੋ ਕੇ ਖੋਹ ਕਰਨ ਵਾਲੇ ਨਾਲ ਹੀ ਲੈ ਗਏ। ਉਹ ਆਪਣੇ ਦੋਸਤ ਦੇ ਰਿਸ਼ਤੇਦਾਰ ਦੇ ਕੋਲ ਰਾਤ ਰੁਕਣ ਲਈ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਇਹ ਘਟਨਾ ਵਾਪਰ ਜਾਵੇਗੀ। ਪੀੜਤ ਐਨਆਰਆਈ (Victim NRI) ਮੁਤਾਬਿਕ ਉਹ ਆਪਣੀ ਸਾਈਕਲ ਉੱਤੇ ਜਾ ਰਿਹਾ ਸੀ ਅਚਾਨਕ ਪਿੱਛੋਂ ਮੋਟਰਸਾਈਕਲ ਸਵਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਿਸ ਵਿੱਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ ਉਨ੍ਹਾਂ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਕੋਲ ਸਾਇਕਲ ਸੀ ਅਤੇ ਲੁਟੇਰੇ ਮੋਟਰ ਸਾਇਕਲ ਉੱਤੇ ਤੇਜ਼ੀ ਨਾਲ ਫਰਾਰ ਹੋ ਗਏ।
ਇਹ ਵੀ ਪੜ੍ਹੋ:ਗਰੀਬ ਕਿਸਾਨ ਦੇ ਪੁੱਤ ਨੇ ਮਿਕਸ ਮਾਰਸ਼ਲ ਆਰਟ ਵਿੱਚ ਗੱਡੇ ਜਿੱਤ ਦੇ ਝੰਡੇ, ਪੰਜਾਬ ਸਰਕਾਰ ਨੂੰ ਪਾਈਆਂ ਲਾਹਣਤਾਂ