ਲੁਧਿਆਣਾ: ਭਾਰਤ 'ਚ ਸ਼ਹਿਰ ਲੁਧਿਆਣਾ ਕਹਿਣ ਨੂੰ ਤਾਂ ਸਮਾਰਟ ਸਿਟੀ ਦੀ ਦੌੜ 'ਚ ਸ਼ਾਮਲ ਹੈ, ਪਰ ਇੱਥੇ ਹਾਲਾਤ ਬਦ ਤੋਂ ਬਦਤਰ ਹਨ, ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਪੋਰਸ਼ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੜਕ ਦੇ ਵਿੱਚ ਵੱਡਾ ਟੋਆ ਪੈ ਗਿਆ, ਅਤੇ ਇਸ ਟੋਏ ਵਿੱਚ ਇੱਕ ਟਰੱਕ ਧੱਸ ਗਿਆ, ਟਰੱਕ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਤੁਰੰਤ ਜੇ.ਸੀ.ਬੀ ਅਤੇ ਕਰੇਨਾਂ ਮੰਗਵਾ ਕੇ ਟਰੱਕ ਨੂੰ ਬੜੀ ਮੁਸਕਿਲ ਨਾਲ ਬਾਹਰ ਕੱਢਿਆ ਗਿਆ।
ਲੁਧਿਆਣਾ ਦੀਆਂ ਸੜਕਾਂ ਲੈ ਸਕਦੀਆਂ ਹਨ ਕਿਸੇ ਦੀ ਜਾਨ - ਸਮਾਜ ਸੇਵੀਆਂ
ਲੁਧਿਆਣਾ ਦੇ ਮਾਡਲ ਟਾਊਨ ਪੋਰਸ਼ ਵਿੱਚ ਸੜਕ ਚ 15 ਫੁੱਟ ਦਾ ਖੱਡਾ ਪੈਣ ਨਾਲ ਇੱਕ ਟਰੱਕ ਖੱਡੇ 'ਚ ਧੱਸ ਗਿਆ,ਟਰੱਕ ਡਰਾਇਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ।
ਲੁਧਿਆਣਾ 'ਚ ਪਏ ਮੀਂਹ ਪੈਣ ਤੋਂ ਬਾਅਦ ਵਿਕਾਸ ਕਾਰਜਾਂ ਦੇ ਨਾਂ ਤੇ ਲਾਏ ਜਾਂ ਰਹੇ ਕਰੋੜਾਂ ਰੁਪਏ ਦੀ ਪੋਲ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਈ, ਲੁਧਿਆਣਾ ਦਾ ਪੋਰਸ਼ ਇਲਾਕਾ ਮਾਡਲ ਟਾਊਨ ਹੈ, ਜਿੱਥੇ ਇੱਕ ਟਰੱਕ ਸੜਕ 'ਚ ਧੱਸ ਗਿਆ, ਅਤੇ 15 ਫੁੱਟ ਡੂੰਘਾ ਸੜਕ ਵਿੱਚ ਟੋਆ ਬਣ ਗਿਆ ਟਰੱਕ ਚਾਲਕ ਨੇ ਬੜੀ ਮੁਸ਼ਕਿਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ ਮੌਕੇ ਤੇ ਲੋਕ ਇਕੱਠੇ ਹੋ ਗਏ ਮਸ਼ੀਨਰੀ ਮੰਗਵਾ ਕੇ ਟਰੱਕ ਨੂੰ ਬਾਹਰ ਕੱਢਿਆ ਗਿਆ ਪਰ ਸਮਾਜ ਸੇਵੀਆਂ ਅਤੇ ਸਥਾਨਕ ਲੋਕਾਂ ਇਹ ਸਵਾਲ ਖੜ੍ਹੇ ਕੀਤੇ ਕਿ ਆਖਿਰਕਾਰ ਇਹ ਹੀ ਵਿਕਾਸ ਦੀ ਤਸਵੀਰ ਹੈ ਜੋ ਅੱਜ ਸਾਰਿਆਂ ਦੇ ਸਾਹਮਣੇ ਆ ਗਈ ਹੈ।
ਜ਼ਿਕਰ ਏ ਖਾਸ ਹੈ, ਕਿ ਇਹ ਟੀ ਵੀ ਭਾਰਤ ਵੱਲੋਂ ਕੁਝ ਦਿਨ ਪਹਿਲਾਂ ਵੀ ਖ਼ਬਰ ਨਸ਼ਰ ਕੀਤੀ ਗਈ ਸੀ। ਜਿਸ ਵਿੱਚ ਸੜਕਾਂ ਦੇ ਹਾਲ ਅਤੇ ਉਸਾਰੀ ਅਧੀਨ ਥਾਂਵਾਂ ਤੇ ਵਰਤੀ ਜਾਣ ਵਾਲੀ ਲਾਪਰਵਾਹੀ ਦਾ ਜ਼ਿਕਰ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਇਹ ਵੀ ਪੜ੍ਹੋ:- ਮੋਗਾ ਸੜਕ ਹਾਦਸੇ ਦੇ ਜਖ਼ਮੀਆਂ ਨੂੰ ਮਿਲੇ: ਸੋਨੂੰ ਸੂਦ