ਲੁਧਿਆਣਾ: ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਦੇ ਹੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਭਾਵੇ ਕਈ ਹੁਕਮ ਜਾਰੀ ਕੀਤੇ ਸਨ, ਪਰ ਅਫਸੋਸ ਉਹ ਹੁਕਮ ਸਿਰਫ਼ ਬਾਕੀ ਮੰਤਰੀਆਂ ਦੇ ਹੁਕਮਾਂ ਵਾਂਗ ਸਿਰਫ਼ ਉਨ੍ਹਾਂ ਦੇ ਤੱਕ ਹੀ ਸਹਿਮਤ ਰਹੇ ਚੁੱਕੇ ਹਨ। ਜਿਸ ਦੀ ਤਾਜ਼ਾ ਮਿਸਾਇਲ ਸਮਾਰਟ ਸਿਟੀ (Smart City) ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਵਰਦੇ ਮੀਂਹ ਵਿੱਚ ਵੀ ਸੜਕਾਂ ਦੀ ਪੈਚ ਵਰਕ ਦਾ ਕੰਮ ਜ਼ੋਰਾਂ ਸ਼ੋਰਾਂ ‘ਤੇ ਜਾਰੀ ਸਨ।
ਇਸੇ ਤਹਿਤ ਸ਼ਹਿਰ ਅੰਦਰ ਕਾਰਪੋਰੇਸ਼ਨ (Corporation) ਦੇ ਅਧਿਕਾਰੀ ਮੀਂਹ ਵਿੱਚ ਸੜਕਾਂ ‘ਤੇ ਲੁੱਕ ਪਾਉਂਦੇ ਵੀ ਨਜ਼ਰ ਆ ਰਹੇ ਸਨ। ਇਹ ਅਧਿਕਾਰੀ ਸੜਕ ‘ਤੇ ਲੁੱਕ ਪਾ ਰਹੇ ਸਨ ਜਾ ਫਿਰ ਸੜਕ ‘ਤੇ ਖੜ੍ਹੇ ਪਾਣੀ ‘ਚ ਲੁੱਕ ਪਾ ਰਹੇ ਸਨ। ਇਸ ਬਾਰੇ ਕੁਝ ਸਾਫ਼ ਨਹੀਂ ਹੋਇਆ।
ਪੱਤਰਕਾਰ ਵੱਲੋਂ ਜਦੋਂ ਇਸ ਬਾਰੇ ਅਧਿਕਾਰੀਆਂ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਸੀ, ਇਸ ਕਰਕੇ ਉਨ੍ਹਾਂ ਨੂੰ ਅਚਾਨਕ ਆਏ ਇਸ ਮੀਂਹ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਮੀਂਹ ਵਿੱਚ ਸੜਕ ‘ਤੇ ਉਹ ਆਪਣਾ ਕੰਮ ਬਾ-ਦਸਤੂਰ ਜਾਰੀ ਰੱਖਦੇ ਗਏ।