ਪੰਜਾਬ

punjab

ETV Bharat / state

ਲੁਧਿਆਣਾ ਦੇ ਗੋਕੁਲ ਰੋਡ ਉੱਤੇ ਦਰਦਨਾਕ ਸੜਕ ਹਾਦਸਾ, 6 ਸਾਲਾ ਮਾਸੂਮ ਦੀ ਮੌਤ - 6 year old child dead in road accident

ਲੁਧਿਆਣਾ ਵਿੱਚ ਗੋਕੁਲ ਰੋਡ ਉੱਤੇ ਟਰਾਂਸਪੋਰਟ ਕੰਪਨੀ ਦੀ ਬਲੈਰੋ ਗੱਡੀ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਮੌਕੇ ਉੱਤੇ ਹੀ ਬੱਚੇ ਦੀ ਮੌਤ ਹੋ ਗਈ।

road accident
ਫ਼ੋਟੋ।

By

Published : Dec 4, 2019, 5:54 PM IST

ਲੁਧਿਆਣਾ: ਬੁੱਧਵਾਰ ਨੂੰ ਗੋਕੁਲ ਰੋਡ ਉੱਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ 6 ਸਾਲਾ ਹਰਸ਼ਿਤ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਟਰਾਂਸਪੋਰਟ ਕੰਪਨੀ ਦੀ ਬਲੈਰੋ ਗੱਡੀ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਮੌਕੇ ਉੱਤੇ ਹੀ ਬੱਚੇ ਦੀ ਮੌਤ ਹੋ ਗਈ।

ਵੇਖੋ ਵੀਡੀਓ

ਉੱਧਰ ਇਲਾਕਾ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਗੱਡੀ ਦੀ ਭੰਨਤੋੜ ਵੀ ਕੀਤੀ ਅਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਆ ਕੇ ਹਾਲਾਤ ਉੱਤੇ ਕਾਬੂ ਪਾਇਆ। ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸੜਕ ਉੱਤੇ ਆਮ ਤੌਰ ਉੱਤੇ ਟਰਾਂਸਪੋਰਟ ਦੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ ਹਨ ਅਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਮ੍ਰਿਤਕ ਹਰਸ਼ਿਤ ਲੁਧਿਆਣਾ ਦੇ ਮਸ਼ਹੂਰ ਪਤੰਗ ਵਾਲੇ ਲੱਡੂ ਦਾ ਪੋਤਾ ਸੀ। ਉੱਧਰ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਨੇ ਵੀ ਟਰਾਂਸਪੋਰਟ ਦੀਆਂ ਗੱਡੀਆਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਹੈ।

ਹਾਦਸੇ ਤੋਂ ਬਾਅਦ ਮੌਕੇ ਤੋਂ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਜਦੋਂ ਕਿ ਉਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕਰ ਰਹੀ ਹੈ। ਮੌਕੇ ਉੱਤੇ ਪਹੁੰਚੇ ਏਸੀਪੀ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details