ਲੁਧਿਆਣਾ:ਲੁਧਿਆਣਾ ਦੇ ਰੈਡੀਸਨ ਹੋਟਲ ਦੇ ਵਿੱਚ ਬੀਤੀ ਦਰ ਸ਼ਾਮ ਨਿਤਿਆ ਨਾਰੀ ਨਾਂ ਦੇ ਇਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਐਮ.ਐਲ.ਏ ਸਰਵਜੀਤ ਕੌਰ ਮਾਣੂਕੇ, ਰਜਿੰਦਰ ਪਾਲ ਕੌਰ ਛੀਨਾ ਵੀ ਮੌਜੂਦ ਰਹੀ। ਜਿਨ੍ਹਾਂ ਵੱਲੋਂ ਸਮਾਜ ਵਿੱਚ ਚੰਗੀ ਸੇਧ ਦੇਣ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਖਾਸ ਤੌਰ 'ਤੇ ਕ੍ਰਿਸਟਲ ਸਵਿੱਚ ਅਤੇ ਮਿਸ ਇੰਡੀਆ ਰਹੀ ਰਿਸ਼ਿਤਾ ਰਾਣਾ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਰੋਲ ਮਾਡਲ ਆਫ ਦੀ ਈਅਰ ਦਾ ਸਨਮਾਨ ਦਿੱਤਾ ਗਿਆ।
ਮਹਿਲਾਵਾਂ ਦੀ ਕੀਤੀ ਸ਼ਲਾਘਾ:- ਇਸ ਦੌਰਾਨ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਦੀਆਂ ਉੱਘੀਆਂ ਮਹਿਲਾ ਸਮਾਜ ਸੇਵੀਆਂ ਅਤੇ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਵੀ ਇਸ ਮੌਕੇ ਪੁੱਜੀਆਂ। ਇਸ ਮੌਕੇ ਸਟੇਜ ਤੋਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੰਬੋਧਿਤ ਵੀ ਕੀਤਾ ਅਤੇ ਮਹਿਲਾਵਾਂ ਦੇ ਸਮਾਜ, ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਪਾਏ ਅਹਿਮ ਰੋਲ ਸਬੰਧੀ ਸ਼ਲਾਘਾ ਵੀ ਕੀਤੀ।