ਲੁਧਿਆਣਾ: ਭਾਰਤ ਤੇ ਆਸਟ੍ਰੇਲੀਆ (India and Australia) ਦੇ ਵਿਚਕਾਰ ਐੱਸ.ਟੀ.ਏ ਭਾਵ ਫ਼ੌਰਨ ਟ੍ਰੇਡ ਐਗਰੀਮੈਂਟ (Immediate trade agreement) ਹੋ ਚੁੱਕਾ ਹੈ। ਜਿਸ ਦਾ ਸਿੱਧਾ ਫ਼ਾਇਦਾ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰੀਆਂ ਨੂੰ ਪਹੁੰਚਣ ਵਾਲਾ ਹੈ। ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਹਜ਼ਾਰਾਂ ਕਰੋੜ ਦਾ ਇੰਪੋਰਟ ਅਤੇ ਐਕਸਪੋਰਟ ਹੁੰਦਾ ਹੈ ਅਤੇ ਹੁਣ ਇਸ ਕਰਾਰ ਹੋਣ ਦੇ ਨਾਲ ਲੁਧਿਆਣਾ ਦੇ ਵਪਾਰੀ (Merchants of Ludhiana) ਵੀ ਆਸਟ੍ਰੇਲੀਆ ਦੇ ਨਾਲ ਚੰਗੇ ਵਪਾਰਕ ਸਬੰਧ ਬਣਨ ਦੇ ਕਿਆਸ ਲਗਾਉਣ ਲੱਗੇ ਹਨ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਭਾਰਤ ਤੋਂ ਹੌਜ਼ਰੀ ਆਟੋ ਪਾਰਟਸ ਅਤੇ ਹੈਂਡ ਟੂਲਜ਼ (Hosiery Auto Parts & Hand Tools) ਆਦਿ ਕੰਬਲ ਲਿਨੇਨ ਕੈਮੀਕਲ ਵੱਡੀ ਤਦਾਦ ਵਿੱਚ ਐਕਸਪੋਰਟ ਕੀਤੇ ਜਾਂਦੇ ਜਿਸ ਨਾਲ ਵਪਾਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਕੀ ਹੈ ਐਫ ਟੀ ਏ?:ਭਾਰਤ ਅਤੇ ਆਸਟਰੇਲੀਆ (India and Australia) ਵਿਚਕਾਰ ਐੱਫ.ਟੀ.ਏ. ਹਸਤਾਖਰ ਹੋ ਚੁੱਕੇ ਹਨ, ਹੁਣ ਇਸ ਨਾਲ ਹੋਰ ਨੌਕਰੀਆਂ ਪੈਦਾ ਹੋਣ ਦੇ ਵੀ ਆਸਾਰ ਲਗਾਏ ਜਾ ਰਹੇ ਹਨ। ਐੱਨ.ਡੀ.ਏ. ਦੇ ਨਾਲ ਭਾਰਤ ਤੇ ਆਸਟਰੇਲੀਆ (India and Australia) ਦੋਵੇਂ ਮੁਲਕ ਹੁਣ ਬਿਲਕੁਲ ਘੱਟ ਦਰਾਂ ਤੇ ਇੰਪੋਰਟ ਅਤੇ ਐਕਸਪੋਰਟ ਕਰ ਸਕਣਗੇ। ਇਸ ਨਾਲ ਵਪਾਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ ਇੰਨਾ ਹੀ ਨਹੀਂ ਜੋ ਬੰਗਲਾਦੇਸ਼ ਤੋਂ ਸ੍ਰੀ ਲੰਕਾ ਤੋਂ ਸਾਮਾਨ ਆਸਟ੍ਰੇਲੀਆ ਦੇ ਰਸਤੇ ਭਾਰਤ ਆਉਂਦਾ ਸੀ ਜਾਂ ਭਾਰਤ ਦੇ ਰਸਤਿਓਂ ਆਸਟ੍ਰੇਲੀਆ ਜਾਂਦਾ ਸੀ ਹੁਣ ਉਹ ਸਿੱਧਾ ਆ ਸਕੇਗਾ।
ਕਿੰਨਾ ਵਧੇਗਾ ਵਪਾਰ?:ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਪਾਰਕ ਸਮਝੌਤਾ ਹੋਣ ਦੇ ਨਾਲ 2027 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ 27.5 ਅਰਬ ਡਾਲਰ ਭਾਵ 20 ਖ਼ਰਬ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਦੋ ਦਹਾਕਿਆਂ ਅੰਦਰ ਭਾਰਤ ਤੇ ਆਸਟਰੇਲੀਆ ਵਿਚਕਾਰ ਮਾਹਿਰਾਂ ਮੁਤਾਬਕ ਵਪਾਰ ਵਧ ਕੇ 40-45 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਇਹ ਆਂਕੜੇ ਬਕਾਇਦਾ ਪਿਯੂਸ਼ ਗੋਇਲ (Piyush Goyal) ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਜਾਰੀ ਵੀ ਕੀਤੇ ਗਏ ਹਨ।
ਭਾਰਤ ਨੂੰ ਕੀ ਹੋਵੇਗਾ ਫ਼ਾਇਦਾ?:ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਕਾਰ ਹੋਏ ਕਰਾਰ ਦੇ ਨਾਲ ਭਾਰਤ ਨੂੰ ਕਾਫ਼ੀ ਫ਼ਾਇਦਾ ਹੋਣ ਵਾਲਾ ਹੈ, ਕਿਉਂਕਿ ਭਾਰਤ ਤੋਂ ਵੱਡੀ ਤਦਾਦ ਵਿੱਚ ਆਸਟ੍ਰੇਲੀਆ ਦੇ ਅੰਦਰ ਐਕਸਪੋਰਟ ਕੀਤਾ ਜਾਂਦਾ ਹੈ। ਜਿਸ ਵਿੱਚ ਗਹਿਣੇ ਕੀਮਤੀ ਪੱਥਰ ਕੱਪੜੇ ਜੁੱਤੇ ਚਮੜਾ ਖਾਣਾ ਕ੍ਰਿਸ਼ੀ ਉਤਪਾਦ ਇੰਜੀਨੀਅਰਿੰਗ ਉਤਪਾਦ ਦਵਾਈਆਂ ਇਲਾਜ ਵਿੱਚ ਕੰਮ ਆਉਣ ਵਾਲੀਆਂ ਛੋਟੀਆਂ ਵੱਡੀਆਂ ਮਸ਼ੀਨਾਂ ਆਦਿ ਭਾਰਤ ਤੋਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਇਸ ਵਿੱਚ ਲੁਧਿਆਣਾ ਦਾ ਵੀ ਵੱਡਾ ਹਿੱਸਾ ਹੈ। ਲੁਧਿਆਣਾ ਤੋਂ ਆਸਟ੍ਰੇਲੀਆ ਸਟੀਲ ਉਤਪਾਦ ਹੈਂਡ ਟੂਲਜ਼ ਫਾਸਟਸ ਮਸ਼ੀਨਰੀ ਰੈਡੀਮੇਡ ਗਾਰਮੈਂਟ ਕੰਬਲ ਕੈਮੀਕਲ ਬੁਆਇਲਰ ਫਾਰਮਾ ਜਵੈਲਰੀ ਆਦਿ ਐਕਸਪੋਰਟ ਕੀਤੀ ਜਾਂਦੀ ਹੈ।
ਆਸਟ੍ਰੇਲੀਆ ਨੂੰ ਕੀ ਫ਼ਾਇਦਾ?:ਭਾਰਤ ਦੇ ਨਾਲ ਆਸਟਰੇਲੀਆ ਦਾ ਕਰਾਰ ਹੋਣ ਦੇ ਨਾਲ ਆਸਟਰੇਲੀਆ ਨੂੰ ਵੀ ਕਾਫ਼ੀ ਫ਼ਾਇਦੇ ਹੋਣ ਵਾਲੇ ਨੇ ਆਸਟ੍ਰੇਲੀਆ ਵਿੱਚ ਅਗਲੇ ਮਹੀਨੇ ਚੋਣਾਂ ਨੇ ਅਤੇ ਉਸ ਤੋਂ ਪਹਿਲਾਂ ਭਾਰਤ ਨਾਲ ਅਜਿਹਾ ਕਰਾਰ ਹੋਣਾ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਜਿਸ ਦਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਹੋਰ ਮੰਤਰੀ ਪ੍ਰਚਾਰ ਵੀ ਕਰ ਰਹੀ ਹੈ। ਕਿਉਂਕਿ ਭਾਰਤ ਵਿੱਚ ਵੱਡੀ ਤਾਦਾਦ ਅੰਦਰ ਭਾਰਤੀ ਰਹਿੰਦੇ ਹਨ। ਜਿਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।