ਲੁਧਿਆਣਾ: ਪਹਿਲਾਂ ਪੰਜਾਬ ਦੇ ਲੋਕਾਂ 'ਤੇ ਬਿਜਲੀ ਦੀ ਮਾਰ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ ਦੀ ਦਿੱਤੀ ਜਾਣ ਵਾਲੀ ਸਹੂਲਤ 'ਤੇ ਵੀ ਜਿੰਦਰਾ ਜੜ੍ਹ ਦਿੱਤਾ ਗਿਆ ਹੈ। ਸਰਕਾਰ ਵੱਲੋਂ ਨਵੇਂ ਫੁਰਮਾਨ ਜਾਰੀ ਕੀਤੇ ਗਏ ਹਨ। ਫੁਰਮਾਨ ਮੁਤਾਬਕ ਐਮਰਜੈਂਸੀ ਦੇ ਵਿੱਚ ਹੁਣ 24 ਘੰਟੇ ਤੱਕ ਦਾਖਲ ਹੋਣ ਵਾਲੇ ਮਰੀਜ਼ਾਂ ਨੂੰ ਪੈਸੇ ਦੇਣੇ ਪੈਣਗੇ। ਇਨ੍ਹਾਂ ਹੀ ਨਹੀਂ ਸਿਵਲ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਹੋਰ ਵੀ ਕਈ ਸਹੂਲਤਾਂ ਜੋ ਮਰੀਜ਼ਾਂ ਨੂੰ ਮੁਫ਼ਤ ਮਿਲਦੀਆਂ ਸਨ ਉਨ੍ਹਾਂ ਨੂੰ ਵੀ ਹੁਣ ਬੰਦ ਕਰ ਦਿੱਤਾ ਗਿਆ ਹੈ।
ਉਥੇ ਹੀ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜਾਂ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਆਮ ਲੋਕਾਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ।