ਪੰਜਾਬ

punjab

ਸ੍ਰੀ ਭੈਣੀ ਸਾਹਿਬ ਵਿਖੇ ਆਲਮੀ ਸ਼ਾਂਤੀ ਲਈ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ, ਸੰਗੀਤ ਕੀਰਤਨ ਪ੍ਰਤੀਯੋਗਿਤਾ ਦਾ ਪ੍ਰਬੰਧ

By ETV Bharat Punjabi Team

Published : Nov 16, 2023, 10:18 PM IST

ਸ੍ਰੀ ਭੈਣੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਦੇ ਲਈ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕੀਤੇ ਗਏ ਹਨ। ਇਸਦੇ ਨਾਲ ਹੀ ਸੰਗੀਤ ਕੀਰਤਨ ਪ੍ਰਤੀਯੋਗਿਤਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। Swa Lakh Chandi for World Peace at Sri Bhaini Sahib

Readings of Swa Lakh Chandi for World Peace at Sri Bhaini Sahib
ਸ੍ਰੀ ਭੈਣੀ ਸਾਹਿਬ ਵਿਖੇ ਆਲਮੀ ਸ਼ਾਂਤੀ ਲਈ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ, ਸੰਗੀਤ ਕੀਰਤਨ ਪ੍ਰਤੀਯੋਗਿਤਾ ਦਾ ਪ੍ਰਬੰਧ

ਚੰਡੀ ਦੀ ਵਾਰ ਦੇ ਸਵਾ ਲੱਖ ਪਾਠ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ।

ਲੁਧਿਆਣਾ :ਲੁਧਿਆਣਾ ਦੇ ਭੈਣੀ ਸਾਹਿਬ 'ਚ ਸਤਿਗੁਰੂ ਉਦੇ ਸਿੰਘ ਜੀ ਅਗਵਾਈ ਵਿਚ ਚੰਡੀ ਦੀ ਵਾਰ ਦੇ ਹਵਨ ਯੱਗ ਦੀ ਆਰੰਭਤਾ ਹੋਈ ਹੈ। ਇਹ ਹਵਨ ਯੱਗ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ 23 ਨਵੰਬਰ ਤੱਕ ਅਖੰਡ ਚੱਲੇਗਾ। ਇਸ ਵਿੱਚ ਵੱਡੀ ਗਿਣਤੀ ਚ ਸਾਧ-ਸੰਗਤ ਦੇਸ਼ਾਂ ਵਿਦੇਸ਼ਾਂ ‘ਚੋਂ ਆ ਭਾਗ ਲੈ ਰਹੀਆਂ ਨੇ। ਇਸ ਹਵਨ ਯੱਗ ਵਿੱਚ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਨ ਦਾ ਟੀਚਾ ਹੈ,।ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਰੌਜਾਨਾ ਦੇ ਨੇਮ ਅਨੁਸਾਰ ਕਰਦੇ ਹਨ। ਨਾਮਧਾਰੀ ਸਮਾਜ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਇਹ ਬਾਣੀ ਬੁਰਾਈ ਖਿਲਾਫ਼ ਲੜਨ ਦੀ ਸ਼ਕਤੀ ਬਖਸਦੀ ਹੈ ਅਤੇ ਅਧਿਆਤਮਿਕ ਬਲ ਦਿੰਦੀ ਹੈ। ਇਸ ਹਵਨ ਯੱਗ ਵਿੱਚ ਭਾਗ ਲੈਣ ਲਈ ਵੱਡੀ ਗਿਣਤੀ ਚ ਸੰਗਤ ਅਰਦਾਸ ‘ਚ ਸ਼ਾਮਲ ਹੋਈ।

ਬੱਚਿਆ ਦੇ ਕਰਾਏ ਗਏ ਮੁਕਾਬਲੇ :ਇਸ ਨਾਲ ਹੀ ਸ੍ਰੀ ਭੈਣੀ ਸਾਹਿਬ ਵਿੱਚ ਦੂਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਸ਼ਾਸਤਰੀ ਸੰਗੀਤ ਪ੍ਰਤੀਯੋਗਤਾ ਦੇ ਫ਼ਾਈਨਲ ਰਾਊਂਡ ਵਿਚ ਪਹੁੰਚੇ ਸਬ ਯੂਨੀਅਰ ਬੱਚਿਆਂ ਦਾ ਮੁਕਾਬਲਾ ਹੋਇਆ। ਜਿਸ ਵਿਚ ਪਹਿਲਾ ਸਥਾਨ ਯੁਗੰਦਰਾ ਕੇਚੇ ਨੇ ਹਾਸਲ ਕੀਤਾ ਜੋ ਔਰੰਗਾਬਾਦ ਮਹਾਰਾਸ਼ਟਰ ਤੋਂ ਹੈ। ਦੂਸਰਾ ਸਥਾਨ ਆਤਮਾ ਸਿੰਘ ਸ੍ਰੀ ਭੈਣੀ ਸਾਹਿਬ ਨੇ ਹਾਸਲ ਕੀਤਾ ਤੀਜਾ ਸਥਾਨ ਸੋਹਨ ਚੈਟਰਜੀ ਜੋ ਵੈਸਟ ਬੰਗਾਲ ਤੋਂ ਹੈ ਉਸ ਨੇ ਪ੍ਰਾਪਤ ਕੀਤਾ। ਇਹਨ੍ਹਾ ਮੁਕਾਬਲਿਆਂ ਲਈ ਰਾਂਉਡ ਉਡੀਸ਼ਨ ਪੂਨੇ, ਕਲਕੱਤਾ ਅਤੇ ਦਿੱਲੀ ਵਿੱਚ ਹੋਏ ਸੀ । ਪਹਿਲੇ ਰਾਉਂਡਸ ਵਿੱਚ ਪਾਸ ਹੋਏ ਬੱਚੇ ਹੀ 15 ਨਵੰਬਰ ਨੂੰ ਸ੍ਰੀ ਭੈਣੀ ਸਾਹਿਬ ਮੁਕਾਬਲੇ ਵਿੱਚ ਆਏ ਸੀ। ਅੱਜ ਸੀਨੀਅਰ ਕੈਟਾਗੀਰੀ ਦਾ ਮੁਕਾਬਲਾ ਵੀ ਚੱਲ ਰਿਹਾ ਹੈ ਜਿਸ ਦੇ ਨਤੀਜੇ ਬਾਅਦ ਚ ਆਉਣਗੇ।


ਵਿਸ਼ਵ ਵਿਚ ਜਿੱਥੇ ਇਕ ਪਾਸੇ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਓੱਥੇ ਹੀ ਲਗਾਤਾਰ ਵੱਧ ਰਹੀਆਂ ਬੁਰਾਈਆਂ ਅਤੇ ਸਮਾਜ ਚ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸਦੇ ਨਾਲ ਹੀ 23 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਕਈ ਸਖਸ਼ੀਅਤਾਂ ਵੀ ਸ਼ਿਰਕਤ ਕਰਨ ਗਿਆ। ਪ੍ਰਬੰਧਕਾਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 15 ਨਵੰਬਰ ਤੋਂ ਇਹ ਧਾਰਮਿਕ ਸਮਾਗਮ ਸ਼ੁਰੂ ਹੋ ਕੇ 23 ਨਵੰਬਰ ਤੱਕ ਚੱਲਣਗੇ।

ABOUT THE AUTHOR

...view details