ਲੁਧਿਆਣਾ: ਲੁਧਿਆਣਾ ਵਿੱਚ ਹਰ ਰੋਜ਼ ਨਿੱਤ ਨਵੇਂ ਹਾਦਸੇ ਵਾਪਰ ਦੇ ਰਹਿੰਦੇ ਹਨ। ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਹਾਦਸਾ ਲੁਧਿਆਣਾ ਦੇ ਦੀਪ ਨਗਰ ਵਿੱਚ ਸਵੇਰੇ ਵੇਲੇ ਵਾਪਿਆ ਸੀ, ਜਦੋਂ ਇਕ ਸੜਕ ਅਚਾਨਕ ਧੱਸ (collapsed road) ਗਈ ਅਤੇ ਸੜਕ ਦੇ ਵਿੱਚ ਵੱਡਾ ਪਾੜ ਪੈ ਗਿਆ।
ਜਿਸ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Ravneet Bittu') ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪੁਲਿਸ ਨੂੰ ਮੌਕੇ 'ਤੇ ਹੀ ਫੋਨ ਕਰਕੇ ਕਿਹਾ ਕਿ ਇਸ ਪੂਰੀ ਘਟਨਾ ਲਈ ਜੋ ਵੀ ਜ਼ਿੰਮੇਵਾਰ ਅਫ਼ਸਰ ਹੈ। ਉਸ 'ਤੇ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਮਾਮਲੇ 'ਤੇ ਲਗਾਤਾਰ ਕਮਿਸ਼ਨਰ ਮੇਅਰ ਨੂੰ ਪੁੱਛ ਰਹੇ ਹਨ ਕਿ ਕੌਣ ਜ਼ਿੰਮੇਵਾਰ ਹੈ, ਤਾਂ ਉਹ ਕੋਈ ਸਾਫ਼ ਜਵਾਬ ਨਹੀਂ ਦੇ ਰਹੇ।
ਲੁਧਿਆਣਾ 'ਚ ਧਸੀ ਸੜਕ ਦੇ ਜਿੰਮੇਵਾਰਾਂ ਖ਼ਿਲਾਫ਼ ਰਵਨੀਤ ਬਿੱਟੂ ਦਾ ਵੱਡਾ ਐਕਸ਼ਨ ਜਿਸ ਕਰਕੇ ਬਿੱਟੂ (Ravneet Bittu) ਨੇ ਕਿਹਾ ਕਿ ਮੇਰੇ ਨਾਲ ਇਨ੍ਹਾਂ ਸਾਰਿਆਂ 'ਤੇ ਪਰਚਾ ਹੋਵੇ, ਮੈਨੂੰ ਕੋਈ ਵੀ ਇਸ ਮਾਮਲੇ ਲਈ ਜ਼ਿੰਮੇਵਾਰ ਹੈ, ਉਸ ਦੀ ਜਵਾਬਦੇਹੀ ਹੋਵੇ। ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਇਹ ਪੂਰੇ ਲੁਧਿਆਣਾ ਲਈ ਮੰਦਭਾਗੀ ਗੱਲ ਹੈ, ਬਰਸਾਤ ਵਿੱਚ ਤਾਂ ਅਜਿਹਾ ਕੁੱਝ ਹੁੰਦਾ ਸੀ। ਪਰ ਹੁਣ ਬਿਨਾਂ ਬਰਸਾਤ ਇਸ ਤਰ੍ਹਾਂ ਸੜਕਾਂ ਦਾ ਧੱਸਣਾ ਬੇਹੱਦ ਸ਼ਰਮਨਾਕ ਹੈ।
ਇਸ ਦੌਰਾਨ ਰਵਨੀਤ ਬਿੱਟੂ (Ravneet Bittu) ਜਦੋਂ ਜਗਦੀਸ਼ ਟਾਈਟਲਰ ਨੂੰ ਅਹੁਦਾ ਦੇਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿਗੜੇ ਹਾਲਾਤ ਉਸ ਵੇਲੇ ਬਣੇ ਸਨ। ਉਸ ਤੋਂ ਸਾਰਿਆਂ ਦੇ ਹਿਰਦੇ ਵਲੂੰਧਰੇ ਗਏ ਸਨ ਅਤੇ ਜਦੋਂ ਇਨ੍ਹਾਂ ਦੋਵਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਉਦੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਹੁਣ ਵੀ ਉਹ ਇਸ ਦਾ ਵਿਰੋਧ ਕਰਨਗੇ।
ਉਨ੍ਹਾਂ ਕਿਹਾ ਕਿ ਹਾਈਕਮਾਨ ਤੱਕ ਉਹ ਆਪਣੀ ਗੱਲ ਪਹੁੰਚਾਉਣਗੇ, ਰਵਨੀਤ ਬਿੱਟੂ (Ravneet Bittu) ਨੇ ਖੁਦ ਆਪਣੀ ਹੀ ਹਾਈ ਕਮਾਨ ਵੱਲੋਂ ਲਏ ਫ਼ੈਸਲੇ ਵਿਰੁੱਧ ਜਾਣ ਦੀ ਗੱਲ ਆਖੀ, ਇਸ ਦੌਰਾਨ ਜਦੋਂ ਕੈਪਟਨ ਸੰਬੰਧੀ ਰਵਨੀਤ ਬਿੱਟੂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਸਾਹਿਬ ਨੂੰ ਕਿਸੇ ਹੋਰ ਪਾਰਟੀ ਵਿੱਚ ਜਾਣ ਤੋਂ ਰੋਕਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਾਹਿਬ ਦੀ ਹੁਣ ਉਮਰ ਹੋ ਚੁੱਕੀ ਹੈ ਅਤੇ ਉਹ ਹੁਣ ਕਿਥੇ ਜਾ ਕੇ ਰੈਲੀਆਂ ਕਰਨਗੇ। ਇਥੇ ਮੈਂਬਰਸ਼ਿਪ ਲੈਣਗੇ ਬਿੱਟੂ (Ravneet Bittu') ਨੇ ਵੀ ਕਿਹਾ ਕਿ ਕੈਪਟਨ ਸਾਬ੍ਹ ਦੇ ਜਾਣ ਨਾਲ ਕਾਂਗਰਸ ਜਗੋਤਾ ਨੁਕਸਾਨ ਨਹੀਂ ਕੀ ਹੋਵੇਗਾ। ਜੇਕਰ ਨੁਕਸਾਨ ਹੁੰਦਾ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ।
ਇਹ ਵੀ ਪੜ੍ਹੋ:- ਲੁਧਿਆਣਾ 'ਚ ਧਸੀ ਸੜਕ ਡਿੱਗੇ 2 ਸਕੂਲੀ ਬੱਚੇ