ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਖੇ ਸਾਂਸਦ ਰਵਨੀਤ ਬਿੱਟੂ(Congress MP Ravneet Bittu) ਵੱਲੋਂ ਲਗਾਤਾਰ ਵਿਕਾਸ ਕਾਰਜਾਂ ਨੂੰ ਲੈ ਕੇ ਚੱਲ ਰਹੇ ਪ੍ਰਾਜੈਕਟਾਂ ਦਾ ਦੌਰਾ ਕਰ ਰਹੇ ਹਨ । ਇਸੇ ਦੇ ਤਹਿਤ ਅੱਜ ਐਮਪੀ ਰਵਨੀਤ ਬਿੱਟੂ ਵੱਲੋਂ ਹਲਕਾ ਪੱਛਮੀ ਅਧੀਨ ਬਣ ਰਹੀ ਲਈਅਰ ਵੈਲੀ ਦਾ ਦੌਰਾ (A visit to the Liar Valley) ਕੀਤਾ ਗਿਆ। ਇਸ ਮੌਕੇ ਰਵਨੀਤ ਬਿੱਟੂ ਨੇ ਜਿਥੇ ਭਾਰਤ ਭੂਸ਼ਣ ਆਸ਼ੂ ਦੀ ਤਾਰੀਫ਼ ਕੀਤੀ ਤਾਂ ਉੱਥੇ ਹੀ ਮੌਜੂਦਾ ਸਰਕਾਰਾਂ ਉੱਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਨਿਸ਼ਾਨਾ ਸਾਧਿਆ।
ਕਾਂਗਰਸ ਲਿਆਈ ਵਿਕਾਸ ਪ੍ਰਾਜੈਕਟ: ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੇ ਗਏ (Projects started during the Congress government) ਪ੍ਰਾਜੈਕਟ ਜਾਰੀ ਹਨ ਅਤੇ ਉਸੇ ਨੂੰ ਲੈ ਕੇ ਉਹ ਜਾਇਜ਼ਾ ਲੈਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਤਹਿਤ ਵਿਕਾਸ ਕਾਰਜ ਚੱਲ ਰਹੇ ਨੇ ਜਿਸ ਤਹਿਤ ਕੰਮ ਕੰਪਲੀਟ ਹੋਣ ਦੀ ਕਗਾਰ ਤੇ ਹੈ ਅਤੇ ਇਹ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ।
ਰਵਨੀਤ ਬਿੱਟੂ ਨੇ ਵਿਕਾਸ ਕਾਰਜਾ ਦਾ ਲਿਆ ਜਾਇਜ਼ਾ, ਪੰਜਾਬ ਸਰਕਾਰ ਉੱਤੇ ਵਿਕਾਸ ਲਈ ਪੈਸੇ ਨਾ ਦੇਣ ਦੇ ਲਾਏ ਇਲਜ਼ਾਮ 'ਆਪ' ਨੇ ਨਹੀਂ ਦਿੱਤਾ ਕੋਈ ਪੈਸਾ: ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲਈਅਰ ਵੈਲੀ ਦੇ ਸੁੰਦਰੀਕਰਨ ਸਮੇਤ ਲਗਾਏ ਝੂਲਿਆਂ ਦੇ ਨਾਲ ਇਸ ਇਲਾਕੇ ਦੀ ਦਿੱਖ ਬਦਲੀ ਹੈ ਅਤੇ ਇੱਥੇ ਵੱਡੇ ਵੱਡੇ ਕੂੜੇ ਦੇ ਢੇਰ ਸਨ ਜਿਨ੍ਹਾਂ ਨੂੰ ਸਾਫ ਕਰਵਾ ਕੇ ਲੋਕਾਂ ਲਈ ਇਕ ਸੈਲਫੀ ਪੁਆਇੰਟ ਬਣਾਇਆ ਹੈ। ਨਾਲ ਹੀ ਉਨ੍ਹਾਂ ਮੌਜੂਦਾ ਦੀ ਸਰਕਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਬਨਿਟ ਮੰਤਰੀ ਇੰਦਰਬੀਰ ਨਿੱਝਰ (Cabinet Minister Inderbir Nijhar) ਵੱਲੋਂ ਕੋਈ ਵੀ ਪੈਸਾ ਲੁਧਿਆਣੇ ਸ਼ਹਿਰ ਲਈ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:ਪੰਜਾਬ ਨੂੰ ਚਲਾ ਰਹੇ ਹਨ ਗੈਂਗਸਟਰ ਸੂਬੇ ਦੇ ਹਾਲਾਤ ਹੋਏ ਤਾਲਿਬਾਨ ਵਰਗੇ
ਸਰਕਾਰ ਨੂੰ ਨਹੀਂ ਕੋਈ ਪਰਵਾਹ: ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਮੰਤਰੀ ਅਤੇ ਵਿਧਾਇਕਾਂ ਨੇ ਹੁਣ ਤੱਕ ਲੁਧਿਆਣਾ ਦੇ ਸੁੰਦਰੀਕਰਣ ਵਿੱਚ ਕੋਈ ਯੋਗਦਾਨ (No contribution to beautification) ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਗੁਆਂਢੀ ਸੂਬਿਆਂ ਦੇ ਟੂਰ ਕਰ ਰਹੇ ਹਨ।