ਲੁਧਿਆਣਾ:ਅਕਸਰ ਵਿਦੇਸ਼ (foregin) ਭੇਜਣ ਦੇ ਨਾਮ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਠੱਗ ਟਰੇਵਲ ਏਜੰਟ( travel agents) ਦਾ ਸ਼ਿਕਾਰ ਹੁੰਦੇ ਆ ਰਹੇ ਹਨ ਪਰ ਲੁਧਿਆਣਾ ਚ ਇੱਕ ਇਸੇ ਤਰ੍ਹਾਂ ਦਾ ਹੀ ਕੁਝ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਤੇ ਉਸਦੇ ਪਰਿਵਾਰ ਨੇ ਇੱਕ ਡਾਕਟਰ ਮਹਿਲਾ ਤੇ ਗੰਭੀਰ ਇਲਜ਼ਾਮ ਲਗਾਏ ਹਨ।
rape case:ਵਿਦੇਸ਼ ਭੇਜਣ ਦੇ ਨਾਮ ‘ਤੇ ਵੇਚਿਆ-ਪੀੜਤ ਲੜਕੀ - ਦਰਖਾਸਤ
ਲੁਧਿਆਣਾ ਦੇ ਵਿੱਚ ਇੱਕ ਲੜਕੀ ਨੇ ਇੱਕ ਡਾਕਟਰ ਮਹਿਲਾ ਤੇ ਗੰਭੀਰ ਇਲਜ਼ਾਮ ਲਗਾਏ ਹਨ।ਲੜਕੀ ਨੇ ਕਿਹਾ ਕਿ ਉਸਨੂੰ ਵਿਦੇਸ਼ ਭੇਜਿਆ ਗਿਆ ਜਿੱਥੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ।ਲੜਕੀ ਵਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੀੜਤ ਲੜਕੀ ਤੇ ਉਸਦੇ ਪਰਿਵਾਰ ਨੇ ਡਾਕਟਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਨੂੰ ਧੋਖੇ ਨਾਲ ਦੁਬਈ( Dubai) ਭੇਜਿਆ ਗਿਆ ।ਲੜਕੀ ਨੇ ਦੱਸਿਆ ਕਿ ਉਸਨੂੰ ਕੰਮ ਕਰਨ ਲਈ ਵਿਦੇਸ਼ ਭੇਜਿਆ ਗਿਆ ਸੀ ਪਰ ਉੱਥੇ ਉਸ ਤੋਂ ਕੰਮ ਵੀ ਕਰਵਾਇਆ ਜਾਂਦਾ ਸੀ ਤੇ ਉਸਦਾ ਸਰੀਰਕ ਸ਼ੋਸ਼ਣ(Physical abuse) ਵੀ ਕੀਤਾ ਜਾ ਜਾਂਦਾ ਸੀ ।ਪੀੜਤਾ ਨੇ ਦੱਸਿਆ ਕਿ ਉਸਨੂੰ ਦੁਬਈ ਚ 3 ਲੋਕਾਂ ਨੂੰ ਵੇਚਿਆ ਗਿਆ ਸੀ ।ਲੜਕੀ ਨੇ ਦੱਸਿਆ ਕਿ ਉੱਥੇ ਉਸਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਪੀੜਤ ਲੜਕੀ ਦੀ ਮਾਂ ਵਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਰਹੀ ਜਿਸ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਦੂਸਰੇ ਪੱਖ ਦੇ ਨਾਲ ਜਦ ਗੱਲ ਕੀਤੀ ਗਈ ਤਾਂ ਉਕਤ ਮਹਿਲਾਂ ਵੱਲੋਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਅਤੇ ਕਿਹਾ ਕਿ ਗਰੀਬ ਪਰਿਵਾਰ ਹੋਣ ਦੇ ਨਾਤੇ ਉਸ ਨੇ ਉਸ ਲੜਕੀ ਅਤੇ ਉਸਦੇ ਪਰਿਵਾਰ ਦੀ ਮਦਦ ਕੀਤੀ ਸੀਜਿਸ ਵਜੋਂ ਉਹ ਥਾਣੇ ਦੇ ਚੱਕਰ ਕੱਟ ਰਹੀ ਹੈ।ਉਕਤ ਮਹਿਲਾ ਨੇ ਕਿਹਾ ਕਿ ਉਹ ਇਕ ਚੰਗੇ ਪਰਿਵਾਰ ਤੋਂ ਹੈ ਅਤੇ ਉਨ੍ਹਾਂ ਨੂੰ ਬਾਰ-ਬਾਰ ਉਸ ਲੜਕੀ ਦੇ ਪਰਿਵਾਰ ਵੱਲੋਂ ਥਾਂ-ਥਾਂ ਪੁਲਿਸ ਨੂੰ ਦਰਖਾਸਤ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈl
ਉੱਥੇ ਹੀ ਇਸ ਮਾਮਲੇ ਵਿਚ ਪੁਲਿਸ ਦਾ ਕਹਿਣੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ|
ਇਹ ਵੀ ਪੜੋ :Crime News:ਬੇਖੌਫ ਲੁਟੇਰੇ ਨੇ ਸੈਰ ਕਰ ਰਹੇ ਜੋੜੇ 'ਤੇ ਚਲਾਈਆਂ ਗੋਲੀਆਂ, ਦੇਖੋ ਵੀਡੀਓ