ਲੁਧਿਆਣਾ : ਜਗਰਾਓਂ ਦੇ ਨਾਮੀ ਪਰਿਵਾਰ ਕੋਲੋਂ 20 ਲੱਖ ਦੀ ਫਿਰੌਤੀ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਪਿਲ ਨਰੂਲਾ ਪੁੱਤਰ ਸੁਰਿੰਦਰ ਨਰੂਲਾ ਜਗਰਾਉਂ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਬੀਤੇ ਦਿਨੀ ਸਮਾਂ ਰਾਤ ਦੇ 8 ਬਜੇ ਦੇ ਕਰੀਵ ਉਸ ਨੂੰ ਮੋਬਾਇਲ ਫੋਨ 'ਤੇ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ। ਜਿਸ ਨੇ ਪੁੱਛਣ 'ਤੇ ਆਪਣਾ ਨਾਮ ਸੁੱਖਾ ਫਰੀਦਕੋਟ ਤੋਂ ਦੱਸਿਆ ਉਸਨੇ ਕਿਹਾ ਕਿ 20 ਲੱਖ ਰੁਪਏ ਦਾ ਇੰਤਜ਼ਾਮ ਕਰ ਨਹੀਂ ਤਾਂ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਨਰੂਲਾ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਵੀ ਕਾਫੀ ਫੋਨ ਆਏ ਪਰ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ ਤੇ ਉਸ ਨੂੰ ਮੈਸਜ ਆਇਆ ਕਿ ਜੇਕਰ ਜਾਨ ਦੀ ਖੈਰੀਅਤ ਮੰਗਦੇ ਹੋ ਤਾਂ ਪੈਸੇ ਦੇਵੋ ਵਰਨਾ ਕੋਈ ਵੀ ਘਰੋਂ ਬਾਹਰ ਨਾ ਆਇਓ ਠੀਕ ਨਹੀਂ ਹੋਏਗਾ।