ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਕੌਂਸਲਰਾਂ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਦੇ ਵਿੱਚ ਹਾਲਾਤ ਵਿਗੜ ਗਏ ਹਨ ਜ਼ਿਨ੍ਹਾਂ ਦੀ ਜ਼ਮੀਨੀ ਹਕੀਕਤ ਅਤੇ ਕੰਮ ਕਾਰ ਚੈੱਕ ਕਰਨ ਲਈ ਇੱਥੇ ਆਏ ਹਨ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਕਰ ਰਹੀ ਤਿਆਰੀ:ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਤਹਿਤ ਵੱਖ ਵੱਖ ਵਾਰਦਾਂ ਦੇ ਵਿਚ ਅੱਜ ਦੌਰਾ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਾਰਪੋਰੇਸ਼ਨ ਦੇ ਵਿੱਚ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਿਕਟਾਂ ਵੀ ਵੰਡੀਆਂ ਜਾਣਗੀਆਂ।
ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਉੱਤੇ ਵਰ੍ਹੇ ਵੜਿੰਗ ਮੂਸੇਵਾਲਾ ਦੇ ਪਰਿਵਾਰ ਨੂੰ ਲੈ ਕੇ ਨਹੀਂ ਦਿੱਤਾ ਕੋਈ ਬਿਆਨ:ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਵਿਦੇਸ਼ ਜਾਣ ਦੇ ਪੁੱਛੇ ਸਵਾਲ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਫਿਲਹਾਲ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਹ ਨਾਰਾਜ਼ਗੀ ਕਾਰਨ ਗਏ ਨੇ ਜਾਂ ਫਿਰ ਕਿਸੇ ਕੰਮ ਕਾਰਨ ਜਿਸ ’ਤੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ।
ਹਥਿਆਰਾਂ ਦੇ ਲਾਇਸੰਸ ਬੰਦ ਕਰਨ ਨਾਲ ਨਹੀਂ ਘੱਟੇਗਾ ਅਪਰਾਧ: ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਾਰੇ ਪੁੱਛਣਾ ਹੈ ਤਾਂ ਤੁਸੀਂ ਕਿਸੇ ਰੇਹੜੀ ਵਾਲੇ ਨੂੰ ਵੀ ਪੁੱਛ ਸਕਦੇ ਹੋ ਉਹ ਵੀ ਦੱਸ ਦੇਵੇਗਾ ਕਿ ਕੀ ਹਾਲਤ ਹਨ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਲਾਈਸੈਂਸ ਪਿਛਲੀ ਸਰਕਾਰ ਦੌਰਾਨ ਵੀ ਬਣਦੇ ਰਹੇ ਹਨ, ਪਰ ਅਜਿਹੇ ਹਾਲਾਤ ਨਹੀਂ ਪੈਦਾ ਹੋਏ। ਰਾਜਾ ਵੜਿੰਗ ਨੇ ਕਿਹਾ ਕਿ ਹਥਿਆਰਾਂ ਦੇ ਲਾਇਸੰਸ ਬੰਦ ਕਰਨ ਦੇ ਨਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਪਰਾਧ ਘੱਟ ਜਾਵੇਗਾ।
ਇਹ ਵੀ ਪੜੋ:ਕਿਸਾਨ ਧਰਨਾ 6ਵੇਂ ਦਿਨ ਵਿਚ ਦਾਖਲ: ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਸਿਹਤ, ਕੀਤੀ ਇਹ ਅਪੀਲ