ਲੁਧਿਆਣਾ: ਪੰਜਾਬ 'ਚ ਮੌਨਸੂਨ ਦੇ ਪਹੁੰਚਣ ਨਾਲ ਪੰਜਾਬ ਦੇ ਉੱਤਰੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਜਾਰੀ ਹੈ, ਲੁਧਿਆਣਾ ਵਿੱਚ ਸੋਮਵਾਰ ਨੂੰ ਕਾਫ਼ੀ ਲੰਮੇ ਸਮੇਂ ਤੋਂ ਬਾਅਦ ਬਾਰਿਸ਼ ਨਾਲ ਮੌਸਮ ਦਾ ਮਿਜਾਜ਼ ਮੁੱਢ ਤੋਂ ਬਦਲ ਗਿਆ।
ਪੰਜਾਬ 'ਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ - ਫ਼ਸਲਾਂ ਲਈ ਫਾਇਦੇਮੰਦ
ਲੁਧਿਆਣਾ 'ਚ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ, ਆਮ ਲੋਕਾਂ ਅਤੇ ਕਿਸਾਨਾਂ ਦੇ ਚਿਹਰੇ ਖਿੜਦੇ ਨਜ਼ਰ ਆ ਰਹੇ ਹਨ,ਕਿਸਾਨਾਂ ਕਿਹਾ, ਇਹ ਬਾਰਿਸ਼ ਫ਼ਸਲਾਂ ਲਈ ਫਾਇਦੇਮੰਦ ਹੈ।
ਪੰਜਾਬ 'ਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ
ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉੱਥੇ ਹੀ ਕਿਸਾਨਾਂ ਨੂੰ ਵੀ ਇਸ ਬਾਰਿਸ਼ ਨਾਲ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਰਕੇ ਵੀ ਕਾਫ਼ੀ ਫਾਇਦਾ ਹੋਇਆ। ਕਿਸਾਨਾਂ ਨੇ ਕਿਹਾ, ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਸਾਹ 'ਚ ਸਾਹ ਆ ਜਾਂਦਾ ਹੈ, ਕਿਉਂਕਿ ਪੈਟਰੋਲ ਡੀਜ਼ਲ ਮਹਿੰਗੇ ਹਨ। ਇਸ ਕਰਕੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਬੇਹੱਦ ਲੋੜ ਸੀ, ਜੋ ਇਸ ਬਾਰਿਸ਼ ਨਾਲ ਕਾਫ਼ੀ ਹੱਦ ਤੱਕ ਪੂਰੀ ਹੋਵੇਗੀ।
ਇਹ ਵੀ ਪੜ੍ਹੋ:-'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'
Last Updated : Sep 24, 2021, 3:55 PM IST