ਪੰਜਾਬ

punjab

ETV Bharat / state

ਪੰਜਾਬ ਦੇ ਕਈ ਹਿੱਸਿਆ 'ਚ ਮੀਂਹ, ਕੋਹਰੇ ਤੋਂ ਮਿਲੇਗੀ ਰਾਹਤ - ਕੋਹਰੇ ਤੋਂ ਸਬਜ਼ੀਆਂ ਨੂੰ ਨਿਜਾਤ

ਲੁਧਿਆਣਾ ਦੇ ਨਾਲ-ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਅਤੇ ਕੱਲ੍ਹ ਮੀਂਹ ਪਵੇਗਾ। ਮੀਂਹ ਕਾਰਨ ਕੋਹਰੇ ਤੋਂ ਸਬਜ਼ੀਆਂ ਨੂੰ ਨਿਜਾਤ ਮਿਲੇਗੀ।

punjab weather update, ludhiana weather update
ਫ਼ੋਟੋ

By

Published : Jan 7, 2020, 11:48 AM IST

ਲੁਧਿਆਣਾ: ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੀ ਦੇਰ ਰਾਤ ਤੋਂ ਪੈ ਰਹੇ ਮੀਂਹ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਮੀਂਹ ਜਾਰੀ ਰਹੇਗਾ।ਲੁਧਿਆਣਾ ਵਿੱਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਇਹ ਮੀਂਹ ਪੈ ਰਿਹਾ। ਉਨ੍ਹਾਂ ਕਿਹਾ ਕਿ ਸਬਜ਼ੀਆਂ ਲਈ ਵੀ ਇਹ ਮੀਂਹ ਕਾਫ਼ੀ ਲਾਹੇਵੰਦ ਹੈ।

ਵੇਖੋ ਵੀਡੀਓ

ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਵੀ ਮੀਂਹ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਕੋਹਰਾ ਕਾਫ਼ੀ ਘਟੇਗਾ ਅਤੇ ਸਬਜ਼ੀਆਂ ਦੇ ਨੁਕਸਾਨ ਤੋਂ ਵੀ ਬਚਾਅ ਹੋਵੇਗਾ।

ਉਨ੍ਹਾਂ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਕੋਹਰਾ ਪੈ ਰਿਹਾ ਸੀ ਅਤੇ ਸਬਜ਼ੀਆਂ ਜਿਨ੍ਹਾਂ ਵਿੱਚ ਮਟਰ ਆਲੂ ਬੈਂਗਣ ਆਦਿ ਸਬਜ਼ੀਆਂ ਸ਼ਾਮਲ ਹਨ। ਉਨ੍ਹਾਂ ਦਾ ਕੋਹਰੇ ਕਾਰਨ ਕਾਫ਼ੀ ਨੁਕਸਾਨ ਹੋ ਰਿਹਾ ਸੀ, ਪਰ ਮੀਂਹ ਪੈਣ ਤੋਂ ਬਾਅਦ ਕੋਹਰਾ ਘੱਟ ਜਾਵੇਗਾ ਅਤੇ ਸਬਜ਼ੀਆਂ ਵੀ ਚੰਗੀਆਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਇਹ ਡਿਸਟਰਬੈਂਸ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵੱਲੋਂ ਆਈ ਹੈ ਅਤੇ ਬੀਤੀ 25-26 ਦਸੰਬਰ ਦੇ ਵਿੱਚ ਘੱਟੋ ਘੱਟ ਪਾਰਾ ਜੋ ਪੰਜ ਤੋਂ ਛੇ ਡਿਗਰੀ ਤੱਕ ਚੱਲ ਰਿਹਾ ਸੀ ਜਿਸ ਕਾਰਨ ਕੋਹਰਾ ਪੈ ਰਿਹਾ ਸੀ। ਉਸ ਤੋਂ ਹੁਣ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਕੋਹਰੇ ਦਾ ਕਹਿਰ, ਦਿੱਲੀ ਆਉਣ ਵਾਲੀਆਂ 15 ਰੇਲ ਗੱਡੀਆਂ ਲੇਟ

ABOUT THE AUTHOR

...view details